ਨਵੀਂ ਦਿੱਲੀ— ਰਾਮਵਿਲਾਸ ਪਾਸਵਾਨ ਭਾਰਤੀ ਦਲਿਤ ਰਾਜਨੀਤੀ ਦੇ ਵੱਡੇ ਕੌਮੀ ਨੇਤਾਵਾਂ ਵਿਚੋਂ ਇਕ ਹਨ। ਹਾਜੀਪੁਰ ਲੋਕ ਸਭਾ ਖੇਤਰ ਤੋਂ ਉਹ ਕਈ ਵਾਰ ਚੋਣ ਜਿੱਤੇ ਹਨ। ਦੋ ਵਾਰ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਬਣਾਇਆ ਹੈ। ਸਿਆਸਤ ਵਿਚ ਤਾਂ ਉਹ ਪਹਿਲਾਂ ਹੀ ਸਰਗਰਮ ਸਨ ਪਰ ਜੇ. ਪੀ. ਅੰਦੋਲਨ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਖਾਸ ਗੱਲ ਇਹ ਹੈ ਕਿ ਹੁਣ ਤਕ ਉਹ ਜਿਸ ਦੀ ਪਾਰਟੀ ਨਾਲ ਰਹੇ ਹਨ, ਉਹੀ ਕੇਂਦਰ ਵਿਚ ਸਰਕਾਰ ਬਣੀ ਹੈ ਭਾਵੇਂ ਕਿ ਸੂਬੇ ਵਿਚ ਅਜਿਹਾ ਘੱਟ ਹੀ ਹੋਇਆ। ਪਾਸਵਾਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਸੰਯੁਕਤ ਸੋਸ਼ਲਿਸਟ ਪਾਰਟੀ ਨਾਲ ਕੀਤੀ। ਇਸ ਤੋਂ ਬਾਅਦ ਉਹ ਲੋਕ ਦਲ ਵਿਚ ਚਲੇ ਗਏ ਅਤੇ ਉਸ ਪਾਰਟੀ ਵਿਚ ਜਨਰਲ ਸਕੱਤਰ ਬਣੇ। ਐਮਰਜੈਂਸੀ ਵਿਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਜਨਤਾ ਪਾਰਟੀ ਵਿਚ ਗਠਨ ਤੋਂ ਬਾਅਦ ਉਹ ਉਸ ਪਾਰਟੀ ਵਿਚ ਚਲੇ ਗਏ। ਜਨਤਾ ਦਲ ਤੋਂ ਵੱਖ ਹੋ ਕੇ ਉਨ੍ਹਾਂ ਨੇ ਸਾਲ 2000 ਵਿਚ ਲੋਕ ਜਨ ਸ਼ਕਤੀ ਪਾਰਟੀ (ਲੋਜਪਾ) ਦਾ ਗਠਨ ਕੀਤਾ।
ਪਾਸਵਾਨ ਦੀ ਧਾਕ ਬਿਹਾਰ ਦੀ ਸਿਆਸਤ ਵਿਚ ਮਜ਼ਬੂਤ ਹੈ। 2005 ਵਿਚ ਬਿਹਾਰ ਦੀ ਸੱਤਾ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੀ ਹੈ। ਉਸ ਸਮੇਂ ਉਨ੍ਹਾਂ ਦੀ ਪਾਰਟੀ ਦੇ 29 ਵਿਧਾਇਕ ਜਿੱਤੇ ਸਨ। ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਹੋਣ ਕਾਰਨ ਸਰਕਾਰ ਨਹੀਂ ਬਣ ਰਹੀ ਸੀ। ਪਾਸਵਾਨ ਜੇਕਰ ਉਸ ਸਮੇਂ ਨਿਤੀਸ਼ ਕੁਮਾਰ ਨਾਲ ਜਾਂ ਲਾਲੂ ਪ੍ਰਸਾਦ ਨਾਲ ਜਾਂਦੇ ਤਾਂ ਸੂਬੇ ਵਿਚ ਸਰਕਾਰ ਬਣ ਸਕਦੀ ਸੀ ਪਰ ਉਨ੍ਹਾਂ ਨੇ ਸ਼ਰਤ ਰੱਖ ਦਿੱਤੀ ਕਿ ਜੋ ਪਾਰਟੀ ਘੱਟ ਗਿਣਤੀ ਨੂੰ ਮੁੱਖ ਮੰਤਰੀ ਬਣਾਏਗੀ, ਉਹ ਉਸੇ ਨਾਲ ਹੋਣਗੇ। ਉਨ੍ਹਾਂ ਦੀ ਇਸ ਸ਼ਰਤ 'ਤੇ ਕੋਈ ਖਰਾ ਨਹੀਂ ਉਤਰਿਆ ਅਤੇ ਫਿਰ ਤੋਂ ਚੋਣਾਂ ਵਿਚ ਜਾਣਾ ਪਿਆ।
ਸਿਆਸੀ ਸਫਰ
1- 9 ਵਾਰ ਲੋਕ ਸਭਾ ਮੈਂਬਰ
2- ਇਕ ਵਾਰ ਰਾਜ ਸਭਾ ਮੈਂਬਰ
3- 5 ਵਾਰ ਕੇਂਦਰ 'ਚ ਮੰਤਰੀ ਬਣ ਚੁੱਕੇ ਹਨ।
4- 1969 'ਚ ਪਹਿਲੀ ਵਾਰ ਵਿਧਾਇਕ ਚੁਣੇ ਗਏ
5- 1977 ਵਿਚ ਪਹਿਲੀ ਵਾਰ ਰਿਕਾਰਡ ਵੋਟਾਂ ਨਾਲ ਲੋਕ ਸਭਾ ਚੋਣ ਜਿੱਤੀ
6- 1977, 1980, 1989, 1996, 1998, 1999, 2004 ਅਤੇ 2014 'ਚ ਹਾਜੀਪੁਰ ਲੋਕ ਸਭਾ ਚੋਣ ਜਿੱਤੀ
7- 1999 ਵਿਚ ਰੋਸੜਾ ਸੰਸਦ ਖੇਤਰ ਵਿਚ ਚੋਣ ਜਿੱਤੀ
8- 2010 ਵਿਚ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇ।
ਕੇਂਦਰੀ ਮੰਤਰੀ
1- 1989 ਵਿਚ ਪਹਿਲੀ ਵਾਰ ਕੇਂਦਰੀ ਕਿਰਤ ਮੰਤਰੀ
2- 1996 'ਚ ਰੇਲ ਮੰਤਰੀ
3- 1999 'ਚ ਸੰਚਾਰ ਮੰਤਰੀ
4- 2012 ਵਿਚ ਕੋਲਾ ਮੰਤਰੀ
5- 2014 'ਚ ਖੁਰਾਕ ਤੇ ਖਪਤਕਾਰ ਸੁਰੱਖਿਆ ਮੰਤਰੀ
ਨਿੱਜੀ ਜੀਵਨ
ਜਨਮ 5 ਜੁਲਾਈ 1946, ਖਗੜੀਆ ਜ਼ਿਲਾ ਸ਼ਾਹਰਬੰਨੀ ਪਿੰਡ
1960 'ਚ ਰਾਜਕੁਮਾਰੀ ਦੇਵੀ ਨਾਲ ਵਿਆਹ ਹੋਇਆ।
1981 'ਚ ਤਲਾਕ, 1983 'ਚ ਰੀਨਾ ਸ਼ਰਮਾ ਨਾਲ ਦੂਜਾ ਵਿਆਹ ਕਰਾਇਆ
ਦੋਵੇਂ ਪਤਨੀਆਂ ਤੋਂ 3 ਬੇਟੀਆਂ ਤੇ ਇਕ ਪੁੱਤਰ ਹੈ
ਬੇਟਾ ਚਿਰਾਗ ਪਾਸਵਾਨ ਵੀ ਲੋਕ ਸਭਾ ਸੰਸਦ ਮੈਂਬਰ ਹੈ
ਸਿੱਖਿਆ
ਕੋਸੀ ਕਾਲਜ ਖਗੜੀਆ ਅਤੇ ਪਟਨਾ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ। ਐੱਮ. ਏ. ਅਤੇ ਲਾਅ ਗਰੈਜੂਏਟ ਦੀ ਡਿਗਰੀ ਕੀਤੀ।
ਸੋਸ਼ਲ ਮੀਡੀਆ ਪ੍ਰੋਫਾਈਲ
2.28 ਫਾਲੋਅਰਸ ਟਵਿਟਰ 'ਤੇ
ਹੁਣ ਤਕ 13,500 ਟਵੀਟ ਕਰ ਚੁੱਕੇ ਹਨ
ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਜੰਮੂ ਦੀ ਕੋਟ ਭਲਵਾਲ ਤੋਂ ਤਿਹਾੜ ਜੇਲ ਕੀਤਾ ਗਿਆ ਸ਼ਿਫਟ
NEXT STORY