ਸੂਰਤ— ਗੁਜਰਾਤ ਦੇ ਸੂਰਤ 'ਚ ਇਕ ਔਰਤ ਨਾਲ ਚੱਲਦੀ ਟਰੇਨ 'ਚ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇੱਥੇ 32 ਸਾਲ ਦੀ ਔਰਤ ਨਾਲ ਜੈਪੁਰ-ਬਾਂਦ੍ਰਾ ਐਕਸਪ੍ਰੈਸ ਟਰੇਨ ਦੀ ਪੈਂਟਰੀ ਕਾਰ 'ਚ ਲਿਜਾ ਕੇ ਕਥਿਤ ਰੂਪ ਨਾਲ ਬਲਾਤਕਾਰ ਕੀਤਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਗੁਜਰਾਤ 'ਚ ਬਲਾਤਕਾਰ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਬੀਤੇ ਮਾਰਚ ਮਹੀਨੇ 'ਚ ਗੁਜਰਾਤ ਦੇ ਦਾਹੋਦ ਜ਼ਿਲੇ 'ਚ ਚੱਲਦੀ ਐਸ.ਯੂ.ਵੀ ਕਾਰ 'ਚ 2 ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ 'ਚ 13 ਲੋਕ ਸ਼ਾਮਲ ਸੀ, ਜਿਨ੍ਹਾਂ 'ਚੋਂ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ੀਆਂ ਨੇ ਮਿਲ ਕੇ 15 ਅਤੇ 13 ਸਾਲ ਦੀ 2 ਭੈਣਾਂ ਨੂੰ ਅਗਵਾ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਕੁਝ ਦਿਨ ਪਹਿਲੇ ਹੀ ਉਤਰ ਪ੍ਰਦੇਸ਼ ਦੇ ਬਿਜ਼ਨੌ+ 'ਚ ਵੀ ਇਕ ਔਰਤ ਨਾਲ ਚੱਲਦੀ ਟਰੇਨ 'ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਬਿਜ਼ਨੌਰ 'ਚ ਹੋਏ ਬਲਾਤਕਾਰ ਮਾਮਲੇ 'ਚ ਜੀ.ਆਰ.ਪੀ ਦੇ ਸਿਪਾਹੀ 'ਤੇ ਬਲਾਤਕਾਰ ਕਰਨ ਦੇ ਦੋਸ਼ ਲੱਗੇ ਸੀ। ਔਰਤ ਦੇ ਬਿਆਨ ਦੇ ਬਾਅਦ ਦੋਸ਼ ਸਿਪਾਹੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਹ ਵਾਰਦਾਤ 31 ਮਈ ਨੂੰ ਸਾਹਮਣੇ ਆਈ ਸੀ।
ਰਾਹੁਲ ਗਾਂਧੀ ਪੰਜਾਬ ਕਿਉਂ ਨਹੀਂ ਆਉਂਦੇ : ਹਰਸਿਮਰਤ (ਵੀਡੀਓ)
NEXT STORY