ਮੁੰਬਈ (ਏਜੰਸੀ) : ਯਸ਼ ਰਾਜ ਫ਼ਿਲਮਜ਼ ਦੀ ਸੁਪਰਹਿੱਟ ਫ਼ਰੈਂਚਾਈਜ਼ੀ ‘ਮਰਦਾਨੀ 3’ ਨੇ ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ ’ਤੇ ਵੀ ਆਪਣੀ ਸਫ਼ਲਤਾ ਦੇ ਝੰਡੇ ਗੱਡ ਦਿੱਤੇ ਹਨ। ਰਾਣੀ ਮੁਖਰਜੀ ਸਟਾਰਰ ਇਹ ਫ਼ਿਲਮ ਨੈੱਟਫਲਿਕਸ ਇੰਡੀਆ ’ਤੇ ਨੰਬਰ 1 ਫਿਲਮ ਬਣ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ ਅਦਾਕਾਰਾ ਹੋਈ ਗ੍ਰਿਫ਼ਤਾਰ
ਤਿੰਨੋਂ ਫ਼ਿਲਮਾਂ ਟਾਪ-10 ’ਚ ਸ਼ਾਮਲ
‘ਮਰਦਾਨੀ 3’ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਰੈਂਚਾਈਜ਼ੀ ਦੀਆਂ ਤਿੰਨੋਂ ਫ਼ਿਲਮਾਂ ਨੈੱਟਫਲਿਕਸ ਦੀ ਟਾਪ-10 ਸੂਚੀ ਵਿੱਚ ਸ਼ਾਮਲ ਹੋ ਗਈਆਂ ਹਨ। ਜਿੱਥੇ ‘ਮਰਦਾਨੀ 3’ (2026) ਪਹਿਲੇ ਨੰਬਰ ’ਤੇ ਟ੍ਰੈਂਡ ਕਰ ਰਹੀ ਹੈ, ਉੱਥੇ ਹੀ ‘ਮਰਦਾਨੀ’ (2014) ਪੰਜਵੇਂ ਅਤੇ ‘ਮਰਦਾਨੀ 2’ (2019) ਸੱਤਵੇਂ ਸਥਾਨ ’ਤੇ ਮੌਜੂਦ ਹੈ। ਇਹ ਕਿਸੇ ਵੀ ਮਹਿਲਾ-ਪ੍ਰਧਾਨ ਫ਼ਰੈਂਚਾਈਜ਼ੀ ਲਈ ਇੱਕ ਵੱਡੀ ਉਪਲਬਧੀ ਹੈ।
ਇਹ ਵੀ ਪੜ੍ਹੋ : ਇੰਡੀਅਨ ਬਾਕਸ ਆਫਿਸ 'ਤੇ 'ਧੁਰੰਦਰ 2' ਦਾ ਕਬਜਾ, 2 ਹਫਤਿਆਂ 'ਚ ਕਮਾਈ 920 ਕਰੋੜ ਤੋਂ ਪਾਰ
ਬਾਕਸ ਆਫਿਸ ’ਤੇ ਬਣਾਏ ਕਈ ਰਿਕਾਰਡ
ਮਰਦਾਨੀ 3 ਫ਼ਿਲਮ ਨੇ ਭਾਰਤ ਵਿੱਚ 53 ਕਰੋੜ ਰੁਪਏ ਤੋਂ ਵੱਧ ਦਾ ਨੈੱਟ ਕਲੈਕਸ਼ਨ ਕਰਕੇ ਫ਼ਰੈਂਚਾਈਜ਼ੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਦਾ ਖ਼ਿਤਾਬ ਹਾਸਲ ਕੀਤਾ। ਅੱਜ ਦੇ ਦੌਰ ਵਿੱਚ ਜਿੱਥੇ ਫ਼ਿਲਮਾਂ ਹਫ਼ਤੇ ਬਾਅਦ ਉਤਰ ਜਾਂਦੀਆਂ ਹਨ, ‘ਮਰਦਾਨੀ 3’ ਨੇ ਸਿਨੇਮਾਘਰਾਂ ਵਿੱਚ ਸ਼ਾਨਦਾਰ 50 ਦਿਨ ਵੀ ਪੂਰੇ ਕੀਤੇ ਹਨ। ਫ਼ਿਲਮ ਨੇ ਪਹਿਲੇ ਦਿਨ 4 ਕਰੋੜ ਰੁਪਏ ਦੀ ਕਮਾਈ ਕਰਕੇ ਰਾਣੀ ਮੁਖਰਜੀ ਦੀ ਸੋਲੋ ਫ਼ਿਲਮ ਲਈ ਸਭ ਤੋਂ ਵੱਡੀ ਓਪਨਿੰਗ ਦਰਜ ਕੀਤੀ।
ਇਹ ਵੀ ਪੜ੍ਹੋ: ਖੇਸਾਰੀ ਲਾਲ ਯਾਦਵ ਦੇ ਸਮਾਗਮ 'ਚ ਮਚੀ ਹਫੜਾ-ਦਫੜੀ ! ਪੁਲਸ ਨੂੰ ਭੀੜ 'ਤੇ ਕਰਨਾ ਪਿਆ ਲਾਠੀਚਾਰਜ
ਰਾਣੀ ਮੁਖਰਜੀ ਦੇ ਕਰੀਅਰ ਦਾ ਸੁਨਹਿਰੀ ਮੀਲ ਪੱਥਰ
ਆਪਣੇ ਫ਼ਿਲਮੀ ਕਰੀਅਰ ਦੇ 30ਵੇਂ ਸਾਲ ਵਿੱਚ ਰਾਣੀ ਮੁਖਰਜੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਬਾਕਸ ਆਫਿਸ ਦੀ ਰਾਣੀ ਹੈ। ਨਿਰਦੇਸ਼ਕ ਅਭਿਰਾਜ ਮੀਨਾਵਾਲਾ ਅਤੇ ਨਿਰਮਾਤਾ ਆਦਿਤਿਆ ਚੋਪੜਾ ਦੀ ਇਸ ਫ਼ਿਲਮ ਨੇ ਸਮਾਜਿਕ ਮੁੱਦਿਆਂ ਨੂੰ ਬੜੀ ਦਮਦਾਰੀ ਨਾਲ ਪੇਸ਼ ਕੀਤਾ ਹੈ। ਇੰਡਸਟਰੀ ਮਾਹਰਾਂ ਅਨੁਸਾਰ, ‘ਮਰਦਾਨੀ’ ਸੀਰੀਜ਼ ਨੇ ਹਿੱਟ ਫ਼ਿਲਮਾਂ ਦੀ ਹੈਟ੍ਰਿਕ ਪੂਰੀ ਕਰਕੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕੋ-ਇੱਕ ਸਫ਼ਲ ‘ਮਹਿਲਾ-ਪੁਲਸ’ ਫ਼ਰੈਂਚਾਈਜ਼ੀ ਵਜੋਂ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ 'ਥਾਪੀ' ਰਾਹੀਂ ਕਰਨਗੇ ਡੈਬਿਊ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ ਅਦਾਕਾਰਾ ਹੋਈ ਗ੍ਰਿਫ਼ਤਾਰ
NEXT STORY