ਫਤੇਹਾਬਾਦ — ਹਰਿਆਣਾ ਦੇ ਫਤੇਹਾਬਾਦ 'ਚ 10 ਦਿਨ ਪਹਿਲਾਂ ਇਲਾਜ ਲਈ ਆਈ ਲੜਕੀ ਨਾਲ ਡਾਕਟਰ ਨੇ ਰੇਪ ਕੀਤਾ ਸੀ, ਉਹ ਲੜਕੀ ਯੂਨੀਵਰਸਿਟੀ ਦੇ ਟਾਪ-10 ਵਿਦਿਆਰਥੀਆਂ 'ਚ ਸ਼ਾਮਲ ਹੋਈ ਹੈ। ਹੁਣ ਉਹ ਲੜਕੀ ਚਾਹੁੰਦੇ ਹੋਏ ਵੀ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਨਹੀਂ ਕਰ ਪਾ ਰਹੀ ਕਿਉਂਕਿ ਉਸਦੇ ਦਿਲ ਦਿਮਾਗ 'ਤੇ ਘਟਨਾ ਦਾ ਡੂੰਘਾ ਅਸਰ ਹੋਇਆ ਹੈ। ਲੜਕੀ ਅਨੁਸਾਰ 27 ਅਕਤੂਬਰ ਨੂੰ ਡਾ. ਜਿੰਮੀ ਜਿੰਦਲ ਨੇ ਇਲਾਜ ਦੇ ਬਹਾਨੇ ਕਾਫੀ ਕੁਝ ਗਲਤ ਕੀਤਾ। ਉਹ ਇਸ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਬੜੀ ਹੀ ਮੁਸ਼ਕਿਲ ਨਾਲ ਦੱਸ ਸਕੀਂ ਸੀ। ਪਰਿਵਾਰ ਨੂੰ ਪਤਾ ਲੱਗਣ 'ਤੇ ਡਾਕਟਰ ਦੀ ਕੁੱਟਮਾਰ ਕੀਤੀ ਗਈ ਸੀ। ਕੁਝ ਹੀ ਘੰਟਿਆਂ ਬਾਅਦ ਸ਼ਹਿਰ 'ਚ ਬਹੁਤ ਕੁਝ ਹੋ ਗਿਆ। ਇਨ੍ਹਾਂ ਸਾਰੀਆਂ ਗੱਲਾਂ ਵਿਦਿਆਰਥਣ ਦਾ ਮੈਡੀਕਲ ਦੇ ਨਤੀਜੇ ਦਾ ਐਲਾਨ ਹੋ ਗਿਆ, ਜਿਸ 'ਚ ਓਹ ਟਾਪ 10 'ਚ ਰਹੀ ਹੈ, ਪਰ ਆਲਮ ਇਹ ਹੈ ਕਿ ਓਹ ਆਪਣੀ ਖੁਸ਼ੀ ਵੀ ਨਹੀਂ ਮਨਾ ਪਾ ਰਹੀ ਹੈ। ਉਸਦਾ ਕਹਿਣਾ ਹੈ ਕਿ ਹੁਣ ਉਹ ਇਸ ਨਤੀਜੇ ਦਾ ਕੀ ਕਰੇਗੀ। ਉਸਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਅੱਗੇ ਕਿਵੇਂ ਵਧੇ। 22 ਸਾਲ ਦੀ ਇਹ ਲੜਕੀ ਪੜ੍ਹਾਈ ਲਿਖਾਈ 'ਚ ਹੁਸ਼ਿਆਰ ਸੀ ਅਤੇ ਹਰ ਜਮਾਤ 'ਚ ਫਸਟ ਆਉਂਦੀ ਸੀ ਹੋਰ 'ਤੇ ਹੋਰ ਸਕਾਲਰਸ਼ਿਪ ਵੀ ਲੈ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਦੁਪਹਿਰ ਮਨੋਵਿਗਿਆਨ ਰੋਗ ਹਸਪਤਾਲ ਚਲਾਉਣ ਵਾਲੇ ਡਾਕਟਰ ਜਿੰਮੀ ਜ਼ਿੰਦਲ ਦੀ ਦੁਕਾਨ 'ਚ ਕੁਝ ਲੋਕ ਅੰਦਰ ਆਉਂਦੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਡੇਂਗੂ ਪੀੜਤਾ ਇਕ ਲੜਕੀ ਮਾਨਸਿਕ ਇਲਾਜ ਲਈ ਆਪਣੀ ਮਾਂ ਦੇ ਨਾਲ ਡਾ. ਜਿੰਮੀ ਕੋਲ ਆਈ ਸੀ। ਦੋਸ਼ ਹੈ ਕਿ ਡਾਕਟਰ ਜਿੰਮੀ ਜ਼ਿੰਦਲ ਨੇ ਲੜਕੀ ਦੀ ਮਾਂ ਨੂੰ ਨਸ਼ੀਲਾ ਪਦਾਰਥ ਖਵਾ ਕੇ ਬੇਹੋਸ਼ ਕਰ ਦਿੱਤਾ ਅਤੇ ਟੈਸਟ ਕਰਵਾਉਣ ਦੇ ਬਹਾਨੇ ਲੜਕੀ ਨੂੰ ਬਾਈਕ 'ਤੇ ਬਿਠਾ ਕੇ ਆਪਣੇ ਘਰ ਲੈ ਗਿਆ। ਉਥੇ ਉਸਨੇ ਲੜਕੀ ਨਾਲ ਬਲਾਤਕਾਰ ਕੀਤਾ। ਲੜਕੀ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਭੰਨਤੋੜ ਕੀਤੀ ਅਤੇ ਡਾਕਟਰ ਜਿੰਮੀ ਨਾਲ ਕੁੱਟਮਾਰ ਕੀਤੀ ਅਤੇ ਨੰਗਾ ਕਰਕੇ ਮੂੰਹ ਕਾਲਾ ਕਰਕੇ ਸਾਰੇ ਸ਼ਹਿਰ 'ਚ ਘੁਮਾਇਆ।
ਜੰਮੂ ਬੰਦ ਅਤੇ ਚੱਕਾ ਜਾਮ, ਇਸ ਤਰ੍ਹਾਂ ਨਾਲ ਖੁੱਲਿਆ ਜੰਮੂ 'ਚ ਦਰਬਾਰ
NEXT STORY