ਸੰਭਲ— ਬਿਹਾਰ ਦੇ ਦਰਭੰਗਾ ਜ਼ਿਲੇ ਦੀ ਮਹਿਲਾ ਕੰਮ ਦੀ ਤਲਾਸ਼ 'ਚ ਉੱਤਰ ਪ੍ਰਦੇਸ਼ ਦੇ ਬਰੇਲੀ ਆਈ ਸੀ। ਇਥੇ ਗੁਨੌਰ ਦੇ ਕੁਝ ਲੋਕਾਂ ਨੇ ਮਹਿਲਾ ਅਤੇ ਉਸ ਦੀ ਬੇਟੀ ਨੂੰ ਅਗਵਾ ਕਰ ਲਿਆ। ਦੋਸ਼ੀਆਂ ਨੇ ਉਨ੍ਹਾਂ ਨੂੰ ਆਪਣੇ ਘਰ ਲਿਜਾ ਕੇ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਮਹਿਲਾ ਕਿਸੇ ਤਰ੍ਹਾਂ ਬੱਚ ਕੇ ਨਿਕਲ ਗਈ ਪਰ ਉਸ ਦੀ ਬੇਟੀ ਬੱਚ ਕੇ ਅਸਫਲ ਹੋ ਗਈ। ਜਦੋਂ ਮਹਿਲਾ ਗੁਨੌਰ ਕੋਤਵਾਲੀ ਆਪਣੀ ਰਿਪੋਰਟ ਦਰਜ ਕਰਵਾਉਣ ਗਈ ਤਾਂ ਕੋਤਵਾਲ ਦੀ ਪੁਲਸ ਨੇ ਮਹਿਲਾ ਦੀ ਰਿਪੋਰਟ ਦਰਜ ਕਰਨ ਤੋਂ ਨਾਹ ਕਰ ਦਿੱਤੀ। ਪੀੜਤ ਮਹਿਲਾ ਕਿਸੇ ਤਰ੍ਹਾਂ ਸੂਬਾ ਮੰਤਰੀ ਗੁਲਾਬੋ ਦੇਵੀ ਦੇ ਘਰ ਪਹੁੰਚ ਗਈ। ਮੰਤਰੀ ਦੇ ਪਤੀ ਨੇ ਪੁਲਸ ਨੂੰ ਫਿਟਕਾਰ ਲਗਾਉਂਦੇ ਹੋਏ ਪੀੜਤ ਮਹਿਲਾ ਦੀ ਰਿਪੋਰਟ ਦਰਜ ਕਰਨ ਲਈ ਕਿਹਾ। ਐੱਸ.ਪੀ. ਰਵੀ ਸ਼ੰਕਰ ਛਵੀ ਨੇ ਤੁਰੰਤ ਜਾਂਚ ਲਈ ਏ.ਐੱਸ.ਪੀ. ਅਤੇ ਸੀ.ਓ. ਨਾਲ ਕੋਤਵਾਲ ਅਤੇ ਸਕੁਆਡ ਟੀਮ ਨੂੰ ਲੱਗਾ ਦਿੱਤਾ। ਪੁਲਸ ਨੇ ਜਲਦ ਹੀ ਬਦਾਯੂ ਜਨਪਦ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਦੇ ਨਾਲ-ਨਾਲ ਮਹਿਲਾ ਦੀ ਨਾਬਾਲਿਗ ਬੇਟੀ ਨੂੰ ਵੀ ਦੋਸ਼ੀਆਂ ਦੇ ਘਰ 'ਤੋਂ ਬਰਾਮਦ ਕੀਤਾ। ਦੋ ਮਗਿਲਾਵਾਂ ਸਣੇ ਚਾਰ ਲੋਕਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ। ਗੈਂਗਰੇਪ ਕਾਂਡ ਦਾ ਖੁਲਾਸਾ ਕਰਦੇ ਹੋਏ ਏ.ਐੱਸ.ਪੀ. ਪੰਕਜ ਕੁਮਾਰ ਪਾਂਡੇ ਨੇ ਦੱਸਿਆ ਕਿ ਚਾਰ ਦੋਸ਼ੀਆਂ 'ਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਮਾਮਲੇ 'ਚ ਅਣਗਿਹਲੀ ਕਰਨ 'ਤੇ ਐੱਸ.ਪੀ. ਵੱਲੋਂ ਗੁਨੌਰ ਕੋਤਵਾਲ ਰਾਜਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਕਰੰਸੀ ਰੱਖਣ ਲਈ ਈ.ਡੀ. ਵਲੋਂ ਗਿਲਾਨੀ ਨੂੰ ਨੋਟਿਸ ਜਾਰੀ
NEXT STORY