ਨਵੀਂ ਦਿੱਲੀ- ਮਹਾਰਾਸ਼ਟਰ ਤੋਂ ਬਾਅਦ ਹੁਣ ਦਿੱਲੀ 'ਚ ਕੋਰੋਨਾ ਨੂੰ ਲੈ ਕੇ ਰੋਜ ਨਵੇਂ ਰਿਕਾਰਡ ਟੁੱਟ ਰਹੇ ਹਨ। ਦਿੱਲੀ 'ਚ ਮੰਗਲਵਾਰ ਨੂੰ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 3947 ਨਵੇਂ ਕੋਰੋਨਾ ਕੇਸ ਮਿਲੇ ਹਨ। ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਦੀ ਇਕ ਦਿਨ 'ਚ ਸਾਹਮਣੇ ਆਉਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਦੇ ਨਾਲ ਦਿੱਲੀ 'ਚ ਕੋਰੋਨਾ ਪਾਜ਼ੇਟਿਵ ਦੀ ਗਿਣਤੀ ਵੱਧ ਕੇ 66,602 ਹੋ ਚੁੱਕੀ ਹੈ। ਇਸ ਦੌਰਾਨ 24 ਘੰਟਿਆਂ 'ਚ ਕੋਰੋਨਾ ਨਾਲ 68 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਦਿੱਲੀ 'ਚ ਕੋਰੋਨਾ ਨਾਲ ਹੁਣ ਤੱਕ ਕੁੱਲ 2301 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਵਧੀਆ ਗੱਲ ਇਹ ਹੈ ਕਿ ਦਿੱਲੀ 'ਚ ਪਿਛਲੇ 24 ਘੰਟਿਆਂ 'ਚ 2711 ਲੋਕ ਠੀਕ ਜਾਂ ਡਿਸਚਾਰਜ਼ ਹੋਏ ਹਨ। ਦਿੱਲੀ 'ਚ ਹੁਣ ਤੱਕ 39,313 ਲੋਕ ਠੀਕ ਹੋ ਚੁੱਕੇ ਹਨ।
ਸਿਹਤ ਮੰਤਰਾਲਾ ਦੀ ਰਿਪੋਰਟ ਦੇ ਅਨੁਸਾਰ ਦਿੱਲੀ 'ਚ 24,988 ਕੋਰੋਨਾ ਐਕਟਿਵ ਕੇਸ ਹਨ, ਜਦਕਿ ਹੋਮ ਆਈਸੋਲੇਸ਼ਨ 'ਚ 12,963 ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਦਿੱਲੀ 'ਚ ਪਿਛਲੇ 24 ਘੰਟਿਆਂ 'ਚ 16,052 ਕੋਰੋਨਾ ਟੈਸਟ ਹੋਏ ਹਨ।
ਪਾਕਿਸਤਾਨ ਹਾਈ ਕਮਿਸ਼ਨ ਭਾਰਤ 'ਚ 50 ਫੀਸਦੀ ਕਰਮਚਾਰੀਆਂ ਦੀ ਕਰੇ ਕਟੌਤੀ- ਵਿਦੇਸ਼ ਮੰਤਰਾਲਾ
NEXT STORY