ਨਵੀਂ ਦਿੱਲੀ— ਮੰਗਲਵਾਰ ਨੂੰ ਰਾਜਸਭਾ ਲਈ ਗੁਜਰਾਤ ਵਿਧਾਨਸਭਾ 'ਚ ਵਿਧਾਇਕਾਂ ਦੇ ਜ਼ਰੀਏ ਵੋਟ ਪਾਏ ਜਾਣੇ ਹਨ। ਵੋਟਿੰਗ ਦੇ ਦਿਨ ਸ਼ੰਕਰ ਸਿੰਘ ਵਾਘੇਲਾ ਨੂੰ ਆਪਣੀ ਰਿਸ਼ਤੇਦਾਰੀ ਅਤੇ ਦੋਸਤੀ 'ਚ ਕਿਸੇਇਕ ਦੀ ਚੋਣ ਕਰਨੀ ਹੋਵੇਗੀ। ਰਿਸ਼ਤੇਦਾਰੀ ਕੁਝ ਇਸ ਤਰ੍ਹਾਂ ਹੈ ਕਿ ਹਾਲ 'ਚ ਹੀ ਕਾਂਗਰਸ ਛੱਡ ਬੀ.ਜੇ.ਪੀ ਨਾਲ ਜੁੜਨ ਵਾਲੇ ਬਲਵੰਤ ਸਿੰਘ ਰਾਜਪੂਤ ਸ਼ੰਕਰ ਸਿੰਘ ਵਾਘੇਲਾ ਦੇ ਰਿਸ਼ਤੇ 'ਚ ਸਮਧੀ ਹਨ ਜਦਕਿ ਅਹਿਮਤ ਪਟੇਲ ਪਿਛਲੇ 25 ਸਾਲਾਂ ਤੋਂ ਸ਼ੰਕਰਸਿੰਘ ਵਾਘੇਲਾ ਦੇ ਦੋਸਤ ਰਹੇ ਹਨ।
ਸ਼ੰਕਰ ਸਿੰਘ ਵਾਘੇਲਾ ਲਈ ਰਾਜਸਭਾ ਦੀ ਇਹ ਚੋਣ ਮੌਜੂਦਗੀ ਦੀ ਚੋਣ ਵੀ ਹੈ ਕਿਉਂਕਿ ਸ਼ੰਕਰ ਸਿੰਘ ਵਾਘੇਲਾ ਪਹਿਲੇ ਹੀ ਬੀ.ਜੇ.ਪੀ ਛੱਡ ਕੇ ਕਾਂਗਰਸ 'ਚ ਆਏ ਹਨ ਅਤੇ ਉਹ ਕਾਂਗਰਸ ਤੋਂ ਆਪਣਾ ਅਸਤੀਫਾ ਵੀ ਦੇ ਚੁੱਕੇ ਹਨ। ਹੁਣ ਤੱਕ ਉਨ੍ਹਾਂ ਨੇ ਬਤੌਰ ਵਿਧਾਇਕ ਆਪਣਾ ਅਸਤੀਫਾ ਨਹੀਂ ਦਿੱਤਾ ਹੈ। ਜਿਸ ਕਾਰਨ ਉਹ ਰਾਜਸਭਾ ਲਈ ਆਪਣਾ ਵੋਟ ਪਾ ਸਕਦੇ ਹਨ।
ਵਾਘੇਲਾ 'ਤੇ ਆਪਣੇ ਸਮਧੀ ਨੂੰ ਜਿਤਾਉਣ ਦੇ ਨਾਲ-ਨਾਲ ਬੇਟੇ ਦਾ ਵੀ ਰਾਜਕੀ ਭਵਿੱਖ ਹੱਥ 'ਚ ਹੈ। ਕਾਂਗਰਸ ਤੋਂ ਹੁਣ ਤੱਕ ਜਿਨ੍ਹਾਂ 6 ਵਿਧਾਇਕਾਂ ਨੇ ਅਸਤੀਫਾ ਦਿੱਤਾ ਹੈ, ਉਸ ਦੇ ਪਿੱਛੇ ਲੋਕ ਸ਼ੰਕਰ ਸਿੰਘ ਵਾਘੇਲਾ ਨੂੰ ਜ਼ਿੰਮੇਵਾਰ ਮੰਨਦੇ ਹਨ। ਇੰਨਾ ਹੀ ਨਹੀਂ ਕਾਂਗਰਸ 'ਚ ਹੁਣ ਅਜਿਹੇ ਸੱਤ ਵਿਧਾਇਕ ਹੋਰ ਵੀ ਹੈ, ਜਿਨ੍ਹਾਂ ਨੇ ਅਸਤੀਫਾ ਤਾਂ ਨਹੀਂ ਦਿੱਤਾ ਹੈ ਪਰ ਉਹ ਪਾਰਟੀ ਤੋਂ ਬਗਾਵਤ ਕਰ ਚੁੱਕੇ ਹਨ।
ਅਜਿਹੇ 'ਚ ਦੇਖਣਾ ਦਿਲਚਸਪ ਹੋਵੇਗਾ ਕਿ ਸ਼ੰਕਰ ਸਿੰਘ ਵਾਘੇਲਾ ਆਪਣੇ ਪਰਿਵਾਰਕ ਰਿਸ਼ਤਿਆਂ 'ਚ ਉਲਝਦੇ ਹਨ ਜਾਂ ਫਿਰ ਉਸ ਸਵੱਛ ਰਾਜਨੀਤੀ 'ਚ, ਜਿਸ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਜਨਮਦਿਨ ਦੇ ਦਿਨ ਕਿਹਾ ਸੀ ਕਿ ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ।
ਚਾਈਨਾ ਰੱਖੜੀਆਂ ਦੀ ਜਗ੍ਹਾ ਇਨ੍ਹਾਂ ਭੈਣਾਂ ਨੇ ਖੁਦ ਬਣਾਈਆਂ ਰੱਖੜੀਆਂ
NEXT STORY