ਨੈਸ਼ਨਲ ਡੈਸਕ- ਕੋਵਿਡ-19 ਦੇ ਮੱਦੇਨਜ਼ਰ ਰੇਮਡੇਸਿਵਿਰ ਟੀਕੇ ਲਈ ਦੇਸ਼ ’ਚ ਮਾਰੋਮਾਰ ਮਚੀ ਹੋਈ ਹੈ। ਕੋਰੋਨਾ ਦੇ ਮਰੀਜ਼ਾਂ ਲਈ ਇਸ ਦਵਾਈ ਨੂੰ ਜੀਵਨ ਰੱਖਿਅਕ ਦਵਾਈ ਮੰਨਿਆ ਜਾ ਰਿਹਾ ਹੈ। ਕਾਲਾਬਾਜ਼ਾਰੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਬਾ ਆਪਣੇ ਮਰੀਜ਼ਾਂ ਨੂੰ ਬਚਾਉਣ ਲਈ ਨਿਰਮਾਤਾਵਾਂ ਤੱਕ ਪਹੁੰਚਣ ਲਈ ਭਾਰੀ ਜੱਦੋਜਹਿਦ ਕਰ ਰਹੇ ਹਨ। ਅਜਿਹੇ ’ਚ ਮਨ ’ਚ ਸਵਾਲ ਉਠਦਾ ਹੈ ਕਿ ਆਖਿਰ ਇਹ ਦਵਾਈ ਇੰਨੀ ਅਹਿਮ ਕਿਉਂ ਹੈ? ਐਮਸ ’ਚ ਅੰਦਰੂਨੀ ਚਿਕਿਤਸਾ ਦੇ ਐਡੀਸ਼ਨਲ ਪ੍ਰੋਫੈਸਰ ਡਾ. ਨੀਰਜ ਨਿਸ਼ਚਲ ਮੁਤਾਬਕ ਕੋਵਿਡ ਦੇ ਜ਼ਿਆਦਾਤਰ ਰੋਗੀਆਂ ਨੂੰ ਇਸ ਦਵਾਈ ਦੀ ਲੋੜ ਨਹੀਂ ਹੁੰਦੀ ਹੈ। ਉਹ ਕਹਿੰਦੇ ਹਨ ਕਿ ਰੇਮਡੇਸਿਵਿਰ ਇਕ ਐਂਟੀ ਵਾਇਰਲ ਦਵਾਈ ਹੈ। ਇਸਦਾ ਡਵੈਲਪਮੈਂਟ ਹੈਪੇਟਾਈਟਿਸ ਸੀ ਦੇ ਇਲਾਜ ਲਈ ਹੋਇਆ ਸੀ, ਪਰ ਬਾਅਦ ’ਚ ਇਬੋਲਾ ਵਾਇਰਸ ਦੇ ਇਲਾਜ ’ਚ ਇਸਦੀ ਵਰਤੋਂ ਕੀਤੀ ਗਈ।
ਕਿਨ੍ਹਾਂ ਰੋਗੀਆਂ ਨੂੰ ਦਿੱਤੀ ਜਾਂਦੀ ਹੈ ਰੋਮਡੇਸਿਵਿਰ
ਇਕ ਮੀਡੀਆ ਨੂੰ ਦਿੱਤੀ ਇੰਟਰਵਿਊ ’ਚ ਡਾ. ਨੀਰਜ ਨਿਸ਼ਚਲ ਨੇ ਦੱਸਿਆ ਕਿ ਕੋਵਿਡ ਦੇ ਪ੍ਰਬੰਧਨ ’ਚ ਰੇਮਡੇਸਿਵਿਰ ਨੂੰ ਐਮਰਜੈਂਸੀ ਉਪਯੋਗ ਲਈ ਮਨਜ਼ੂਰ ਕੀਤਾ ਸੀ, ਓਦੋਂ ਤੋਂ ਇਹ ਕੋਵਿਡ ਰੋਗੀਆਂ ’ਚ ਅੰਨ੍ਹੇਵਾਹ ਤੌਰ ’ਤੇ ਉਪਯੋਗ ਕੀਤੀ ਜਾਣ ਲੱਗੀ। ਕੋਵਿਡ ਦੇ ਇਲਾਜ ਲਈ ਰੇਮਡੇਸਿਵਿਰ ਦੀ ਵਰਤੋਂ ਦੇ ਬਹੁਤ ਸੰਕੇਤ ਹਨ। ਇਹ ਉਨ੍ਹਾਂ ਕੋਰੋਨਾ ਦੇ ਮਰੀਜ਼ਾਂ ਦੀ ਜਲਦੀ ਰਿਕਵਰੀ ’ਚ ਸਹਾਇਕ ਹੈ ਜਿਨ੍ਹਾਂ ਦੇ ਸਰੀਰ ’ਚ ਆਕਸੀਜਨ ਦਾ ਪ੍ਰਵਾਹ ਘੱਟ ਹੋ ਗਿਆ ਹੋਵੇ। ਇਸ ਤਰ੍ਹਾਂ ਦੇ ਰੋਗੀਆਂ ਨੂੰ ਛੱਡ ਕੇ ਹੋਰ ਕੋਰੋਨਾ ਦੇ ਰੋਗੀਆਂ ਲਈ ਇਸਦੀ ਵਰਤੋਂ ਬਿਹਤਰ ਨਹੀਂ ਹੈ। ਇਸਦੀ ਵਰਤੋਂ ਕਰਨ ਦਾ ਫੈਸਲਾ ਕਿਸੇ ਰੋਗੀ ਦੀ ਕਲੀਨਿਕਲ ਸਥਿਤੀ ’ਤੇ ਆਧਾਰਿਤ ਹੋਣਾ ਚਾਹੀਦਾ ਹੈ ਨਾ ਕਿ ਉਸਦੀ ਸਮਾਜਿਕ ਸਥਿਤੀ ’ਤੇ।
ਦਵਾਈ ਦੇ ਫਾਇਦੇਮੰਦ ਹੋਣ ਦੇ ਕੋਈ ਸਬੂਤ ਨਹੀਂ
ਰੇਮਡੇਸਿਵਿਰ ਇਕ ਇੰਜੈਕਟੇਬਲ ਡਰੱਗ ਹੈ ਜਿਸਨੂੰ ਨਾੜਾਂ ਰਾਹੀਂ ਰੋਗੀ ਦੇ ਸਰੀਰ ’ਚ ਪਹੁੰਚਾਇਆ ਜਾਂਦਾ ਹੈ। ਡਾ. ਨਰੀਜ ਨਿਸ਼ਚਲ ਨੇ ਦੱਸਿਆ ਕਿ ਦਵਾਈ ਨਾਲ ਐਲਰਜੀ ਵੀ ਹੋ ਸਕਦੀ ਹੈ, ਜੋ ਕੁਝ ਲੋਕਾਂ ’ਚ ਜਾਨਲੇਵਾ ਹੋ ਸਕਦੀ ਹੈ। ਕੈਨੁਲੇਸ਼ਨ ਖੁਦ ਇਕ ਮਰੀਜ਼ ਨੂੰ ਨਾੜਾਂ ’ਚ ਥੱਕਿਆਂ ਦੇ ਬੇਲੋੜੇ ਜ਼ੋਖਮ ਦਾ ਪਹਿਲਾਂ ਤੋਂ ਹੀ ਪਤਾ ਕਰਵਾ ਸਕਦਾ ਹੈ। ਇਸਦਾ ਦਿਲ ਅਤੇ ਜਿਗਰ ’ਤੇ ਬੁਰਾ ਅਸਰ ਪੈਂਦਾ ਹੈ। ਅਮਰੀਕੀ ਖੁਰਾਕ ਅਤੇ ਡਰੱਗਸ ਪ੍ਰਸ਼ਾਸਨ ਨੇ ਪਿਛਲੇ ਸਾਲ ਕੋਵਿਡ ਦੇ ਇਲਾਜ ਲਈ ਪਹਿਲੀ ਦਵਾਈ ਦੇ ਰੂਪ ’ਚ ਇਸਨੂੰ ਮਨਜ਼ੂਰੀ ਦਿੱਤੀ ਸੀ ਪਰ ਡਬਲਯੂ. ਐੱਚ. ਓ. ਦਾ ਕਹਿਣਾ ਹੈ ਕਿ ਅਜੇ ਵੀ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਰੇਮਡੇਸਿਵਿਰ ਹਸਪਤਾਲ ’ਚ ਭਰਤੀ ਕੋਰੋਨਾ ਵਾਇਰਸ ਰੋਗੀਆਂ ਦੇ ਇਲਾਜ ’ਚ ਫਾਇਦੇਮੰਦ ਹੈ।
ਕਈ ਅਧਿਐਨਾਂ ’ਚ ਖਰੀ ਨਹੀਂ ਉਤਰੀ ਦਵਾਈ
ਅਮਰੀਕਾ ਦੀ ਫੂਡ ਐਂਡ ਡਰੱਗ ਅਥਾਰਿਟੀ ਐੱਫ. ਡੀ. ਏ. ਨੇ ਹਸਪਤਾਲ ’ਚ ਭਰਤੀ ਰੋਗੀਆਂ ’ਚ ਇਸ ਦਵਾਈ ਦੀ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਡਾ. ਨਿਸ਼ਚਲ ਕਹਿੰਦੇ ਹਨ ਕਿ ਉਨ੍ਹਾਂ ਦੇ ਸ਼ੁਰੂਆਤੀ ਮਾਪਦੰਡ ਦੈਨਿਕ ਅਭਿਆਸ ’ਚ ਸਾਡੇ ਤੋਂ ਅਲੱਗ ਹੈ। ਡਬਲਯੂ. ਐੱਚ. ਓ. ਸਾਲੀਡੈਰਿਟੀ ਟ੍ਰਾਇਲ (ਜਿਸ ਵਿਚ ਐਮਸ ਦਿੱਲੀ ਇਕ ਹਿੱਸਾ ਸੀ) ਅਤੇ ਰੇਮਡੇਸਿਵਿਰ ’ਤੇ ਚਾਰ ਪ੍ਰੀਖਣਾਂ ਦੇ ਇਕ ਮੇਟਾ-ਵਿਸ਼ਲੇਸ਼ਕ ਨੇ ਰੇਮਡੇਸਿਵਿਰ ਦਾ ਕੋਈ ਲਾਭ ਨਹੀਂ ਦਿਖਾਇਆ। ਮੇਟਾ-ਵਿਸ਼ਲੇਸ਼ਣ (ਏ. ਸੀ. ਟੀ. ਟੀ.-2 ਪ੍ਰੀਖਣ) ’ਚ ਮੁਲਾਂਕਣ ਕੀਤੇ ਗਏ ਅਧਿਐਨਾਂ ਵਿਚੋਂ ਇਕ ਨੇ ਰੇਮਡੇਸਿਵਿਰ ਪ੍ਰਾਪਤ ਕਰਨ ਵਾਲੇ ਅਜਿਹੇ ਰੋਗੀਆਂ ’ਚ ਘੱਟ ਮੌਤਾਂ ਦਿਖਾਈਆਂ ਹਨ ਜਿਨ੍ਹਾਂ ਦੇ ਸਰੀਰ ’ਚ ਆਕਸੀਜਨ ਦੀ ਜ਼ਿਆਦਾ ਕਮੀ ਨਹੀਂ ਸੀ। ਰੇਮਡੇਸਿਵਿਰ ’ਤੇ ਕੀਤੇ ਗਏ ਅਧਿਐਨ ਸਾਰੇ ਬਰਾਬਰ ਨਹੀਂ ਸਨ, ਅਤੇ ਘੱਟ ਪ੍ਰਵਾਹ ਵਾਲੇ ਆਕਸੀਜਨ ’ਤੇ ਰੋਗੀਆਂ ਦੇ ਇਸ ਸਮੂਹ ਦਾ ਸਿਰਫ ਇਕ ਵਿਸ਼ੇਸ਼ ਪ੍ਰੀਖਣ ’ਚ ਅਧਿਐਨ ਕੀਤਾ ਗਿਆ ਸੀ। ਲਾਜ਼ੀਕਲੀ ਵਰਤੋਂ ਕੀਤੇ ਜਾਣ ’ਤੇ ਦਵਾਈ ਪ੍ਰਭਾਵੀ ਹੋ ਸਕਦੀ ਹੈ, ਪਰ ਅੰਨ੍ਹੇਵਾਹ ਵਰਤੋਂ ਕੀਤੇ ਜਾਣ ’ਤੇ ਨਹੀਂ।
ਕੀ ਹੈ ਰੇਮਡੇਸਿਵਿਰ ਦੇ ਸਾਈਡ ਇਫੈਕਟ
ਰੇਮਡੇਸਿਵਿਰ ਇਕ ਟੀਕੇ ਦੇਣ ਵਾਲੀ ਦਵਾਈ ਹੈ ਅਤੇ ਕੁਝ ਲੋਕਾਂ ਨੂੰ ਇਸ ਨਾਲ ਐਲਰਜੀ ਹੋ ਸਕਦੀ ਹੈ। ਇਸ ਨਾਲ ਆਮਤੌਰ ’ਤੇ ਕੁਝ ਹਲਕੀ ਖਾਰਿਸ਼ ਵੀ ਹੋ ਸਕਦੀ ਹੈ। ਹਾਲਾਂਕਿ ਦੁਰਲੱਭ ਮਾਮਲਿਆਂ ’ਚ ਇਹ ਸਾਹ ਲੈਣ ’ਚ ਮੁਸ਼ਕਲ ਅਤੇ ਦਿਲ ਦੇ ਪਤਨ ਦਾ ਕਾਰਨ ਬਣ ਸਕਦੀ ਹੈ। ਇਸਦਾ ਦਿਲ ’ਤੇ ਬਹੁਤ ਮਾੜਾ ਅਸਰ ਹੋ ਸਕਦਾ ਹੈ। ਇਹ ਬ੍ਰੈਡੀਕਾਰਡੀਆ (ਘੱਟ ਦਿਲ ਧੜਕਨ) ਦਾ ਕਾਰਨ ਬਣ ਸਕਦਾ ਹੈ। ਜਿਸ ਨਾਲ ਕਦੇ-ਕਦੇ ਗਲਤ ਤਰੀਕੇ ਨਾਲ ਕੋਵਿਡ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਇਸ ਨਾਲ ਪੇਟ, ਘਬਰਾਹਟ, ਉਲਟੀ ਅਤੇ ਦਰਦ ਹੋ ਸਕਦਾ ਹੈ। ਇਹ ਬਲੱਡ ਸ਼ੂਗਰ, ਹੈਪੇਟਿਕ ਪਾਚਕਾਂ ਦੇ ਨਾਲ-ਨਾਲ ਕਿਡਨੀ ਦੇ ਕਾਰਜ਼ ਦੀ ਜਾਂਚ ’ਚ ਵੀ ਰੁਕਾਵਟ ਪੈਦਾ ਕਰ ਸਕਦਾ ਹੈ। ਇਹ ਜ਼ਰੂਰੀ ਤੌਰ ’ਤੇ ਸੰਭਾਵਿਤ ਮਾੜੇ ਅਸਰਾਂ ਦੀ ਪੂਰੀ ਸੂਚੀ ਨਹੀਂ ਹੈ ਅਤੇ ਡਾਟਾ ਅਜੇ ਵੀ ਸਾਹਮਣਾ ਆ ਰਿਹਾ ਹੈ।
ਬੈਂਗਲੁਰੂ ’ਚ ਕੋਵਿਡ-19 ਤੋਂ ਪੀੜਤ 3000 ਲੋਕ ‘ਲਾਪਤਾ’, ਕਈਆਂ ਨੇ ਮੋਬਾਇਲ ਕੀਤੇ ਬੰਦ
NEXT STORY