ਗੁਰੂਗ੍ਰਾਮ— ਦੇਸ਼ 'ਚ ਇਸ ਸਮੇਂ ਚੋਣਾਂ ਦਾ ਮਾਹੌਲ ਹੈ। 5 ਗੇੜ ਦੀਆਂ ਵੋਟਾਂ ਪੈ ਚੁੱਕੀਆਂ ਹਨ ਅਤੇ 2 ਗੇੜ ਦੀਆਂ ਵੋਟਾਂ ਪੈਣੀਆਂ ਬਾਕੀ ਰਹਿ ਗਈਆਂ ਹਨ। 12 ਮਈ ਭਾਵ ਕੱਲ 6ਵੇਂ ਗੇੜ ਦੀਆਂ ਵੋਟਾਂ ਪੈਣਗੀਆਂ। 23 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਤਸਵੀਰ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ। ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਦੇ ਰੇਵਾੜੀ ਜ਼ਿਲੇ ਦੇ 106 ਸਾਲਾ ਰਿਟਾਇਰਡ ਫੌਜੀ ਭਵਾਨੀ ਸਿੰਘ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਹ ਇਸ ਨੂੰ ਲੈ ਕੇ ਕਾਫੀ ਉਤਸੁਕ ਹਨ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਹੋਈਆਂ ਹਰ ਲੋਕ ਸਭਾ, ਵਿਧਾਨ ਸਭਾ ਅਤੇ ਪੰਚਾਇਤੀ ਚੋਣਾਂ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਭਵਾਨੀ ਸਿੰਘ ਅੰਗਰੇਜ਼ੀ ਹਕੂਮਤ ਦੌਰਾਨ ਫੌਜ ਵਿਚ ਭਰਤੀ ਹੋਏ ਸਨ ਅਤੇ ਆਜ਼ਾਦੀ ਤੋਂ ਪਹਿਲਾਂ 1946 'ਚ ਰਿਟਾਇਰਡ ਹੋਏ ਸਨ।
ਭਵਾਨੀ ਸਿੰਘ ਦੱਸਦੇ ਹਨ ਕਿ ਆਜ਼ਾਦੀ ਤੋਂ ਬਾਅਦ ਅੱਜ ਤਕ ਜਿੰਨੀਆਂ ਵੀ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਹੋਈਆਂ ਹਨ, ਉਨ੍ਹਾਂ ਨੇ ਹਰ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਹ 12 ਮਈ ਨੂੰ ਵੀ ਵੋਟ ਪਾਉਣ ਲਈ ਤਿਆਰ ਹਨ ਅਤੇ ਪਿੰਡ ਦੇ ਵੋਟਿੰਗ ਕੇਂਦਰ 'ਤੇ ਜਾ ਕੇ ਵੋਟ ਪਾਉਣਗੇ। ਭਵਾਨੀ ਸਿੰਘ ਦਾ ਕਹਿਣਾ ਹੈ ਕਿ ਉਹ ਆਪਣਾ ਸਾਰਾ ਕੰਮ ਖੁਦ ਕਰਦੇ ਹਨ। ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਦਵਾਈਆਂ ਤੋਂ ਪਰਹੇਜ਼ ਕਰਦੇ ਹਨ। ਉਨ੍ਹਾਂ ਦੇ ਪੁੱਤਰ ਨਰੇਸ਼ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਜ਼ਿਲੇ ਵਿਚ ਸਭ ਤੋਂ ਵਧ ਉਮਰ ਦੇ ਵੋਟਰ ਹਨ। ਉਹ ਆਪਣੇ ਪਿਤਾ ਨੂੰ ਆਪਣੇ ਨਾਲ ਵੋਟਿੰਗ ਕੇਂਦਰ ਲੈ ਕੇ ਜਾਣਗੇ।
ਦਾਤੀ ਮਹਾਰਾਜ 'ਤੇ 3 ਕਰੋੜ ਦੀ ਠੱਗੀ ਦਾ ਦੋਸ਼, ਦਰਜ ਹੋਇਆ ਕੇਸ
NEXT STORY