ਹਮੀਰਪੁਰ (ਭਾਸ਼ਾ)— ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਮੌਹਦਾ ਕਸਬੇ ਤੋਂ ਇਕ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਾਊਦੀ ਅਰਬ ਤੋਂ ਪਰਤੇ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਪਰੇਸ਼ਾਨੀ 'ਚ ਸੀ, ਜਿਸ ਕਾਰਨ ਦਰੱਖ਼ਤ ਨਾਲ ਫਾਹਾ ਲੈ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਮੌਹਦਾ ਦੀ ਪੁਲਸ ਸਬ-ਇੰਸਪੈਕਟਰ ਸੌਮਈਆ ਪਾਂਡੇ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਕਸਬੇ ਦੇ ਚੌਧਰਾਨਾ ਮੁਹੱਲੇ 'ਚ ਰਹਿਣ ਵਾਲਾ ਅਤੀਕ ਅਹਿਮਦ (47) ਆਪਣੇ ਘਰ ਤੋਂ ਘੁੰਮਣ ਨਿਕਲਿਆ ਸੀ। ਜਦੋਂ ਦੇਰ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਢੋਰੀ ਰੋਡ 'ਤੇ ਭਰਾ ਦੇ ਖੇਤ 'ਚ ਲੱਗੇ ਬੇਰੀ ਦੇ ਦਰੱਖ਼ਤ ਨਾਲ ਲਟਕਦੀ ਉਸ ਦੀ ਲਾਸ਼ ਮਿਲੀ।
ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੀਕ ਦੇ ਪਰਿਵਾਰ ਨੇ ਦੱਸਿਆ ਕਿ ਉਹ ਸਾਊਦੀ ਅਰਬ 'ਚ ਨੌਕਰੀ ਕਰਦਾ ਸੀ ਅਤੇ ਉਸ ਦੀ 1 ਲੱਖ ਰੁਪਏ ਮਹੀਨੇ ਦੀ ਤਨਖ਼ਾਹ ਸੀ, ਜੋ ਕਿ ਛੁੱਟ ਗਈ ਸੀ। ਇਸ ਤੋਂ ਬਾਅਦ ਉਹ ਉੱਥੇ ਹੀ ਘੱਟ ਤਨਖ਼ਾਹ ਵਾਲੀ ਦੂਜੀ ਨੌਕਰੀ ਕਰਨ ਲੱਗਾ ਸੀ ਪਰ ਉਹ ਇਸ ਨੌਕਰੀ ਤੋਂ ਸੰਤੁਸ਼ਟ ਨਹੀਂ ਸੀ। ਪਰਿਵਾਰ ਨੇ ਇਹ ਵੀ ਦੱਸਿਆ ਕਿ ਕੋਰੋਨਾ ਲਾਗ ਦੀ ਬਿਮਾਰੀ ਦੇ ਚੱਲਦਿਆਂ ਮਾਰਚ ਮਹੀਨੇ ਅਤੀਕ ਨੌਕਰੀ ਛੱਡ ਕੇ ਘਰ ਪਰਤ ਆਇਆ ਸੀ। ਉਹ ਪਰੇਸ਼ਾਨੀ ਵਿਚ ਰਹਿੰਦਾ ਸੀ।
ਰਾਹਤ ਭਰੀ ਖ਼ਬਰ : ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
NEXT STORY