ਕੈਥਲ- ਹਰਿਆਣਾ ਦੇ ਕੈਥਲ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਨੈਸ਼ਨਲ ਹਾਈਵੇਅ 152-ਡੀ 'ਤੇ ਪਿੰਡ ਕਰੋੜਾ ਨੇੜੇ ਸਕਾਰਪੀਓ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਸਕਾਰਪੀਓ ਸਵਾਰ 3 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਤਿੰਨੋਂ ਨੌਜਵਾਨ ਮਹਿੰਦਰਗੜ੍ਹ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਸਨ, ਜੋ ਆਪਣੇ ਫ਼ੌਜੀ ਦੋਸਤ ਨੂੰ ਅੰਬਾਲਾ ਟਰੇਨ 'ਚ ਬਿਠਾਉਣ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਕਰੋੜਾ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮ੍ਰਿਤਕਾਂ ਦੀ ਪਛਾਣ 35 ਸਾਲਾ ਕ੍ਰਿਸ਼ਨਾ ਵਾਸੀ ਪਿੰਡ ਡਾਲਣਵਾਸ, 26 ਸਾਲਾ ਸੁਦੀਪ ਅਤੇ 35 ਸਾਲਾ ਪਰਵਿੰਦਰ ਵਾਸੀ ਪਿੰਡ ਸੁਰੈਤੀ ਵਜੋਂ ਹੋਈ ਹੈ। ਪਰਵਿੰਦਰ ਫੌਜ ਦਾ ਜਵਾਨ ਸੀ।
ਇਹ ਵੀ ਪੜ੍ਹੋ- ਛੁੱਟੀਆਂ; ਅਗਲੇ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ-ਦਫ਼ਤਰ ਅਤੇ ਬੈਂਕ
ਤੜਕਸਾਰ ਵਾਪਰੀ ਅਣਹੋਣੀ ਘਟਨਾ
ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 2 ਵਜੇ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਘਟਨਾ ਸਬੰਧੀ ਮ੍ਰਿਤਕ ਸਿਪਾਹੀ ਦੇ ਚਾਚਾ ਦੀ ਸ਼ਿਕਾਇਤ ’ਤੇ ਮੁਲਜ਼ਮ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਸਕੂਲ 'ਚ ਉਲਟੀ ਆਉਣ ਮਗਰੋਂ 4 ਸਾਲਾ ਬੱਚੇ ਦੀ ਮੌਤ
ਇਕ ਮਹੀਨੇ ਦੀ ਛੁੱਟੀ 'ਤੇ ਆਇਆ ਸੀ ਪਰਵਿੰਦਰ
ਮ੍ਰਿਤਕ ਪਰਵਿੰਦਰ ਦੇ ਚਾਚਾ ਲੀਲਾ ਰਾਮ ਨੇ ਪੁੰਡਰੀ ਥਾਣੇ 'ਚ ਸ਼ਿਕਾਇਤ ਦਿੱਤੀ ਕਿ ਉਸ ਦਾ ਭਤੀਜਾ ਪਰਵਿੰਦਰ ਜੰਮੂ ਕਸ਼ਮੀਰ 'ਚ ਤਾਇਨਾਤ ਸੀ। ਉਹ ਕਰੀਬ ਇਕ ਮਹੀਨੇ ਦੀ ਛੁੱਟੀ ’ਤੇ ਪਿੰਡ ਆਇਆ ਹੋਇਆ ਸੀ। ਉਸ ਨੇ ਸ਼ੁੱਕਰਵਾਰ ਨੂੰ ਡਿਊਟੀ 'ਤੇ ਪਹੁੰਚਣਾ ਸੀ, ਇਸ ਲਈ ਉਹ ਵੀਰਵਾਰ ਸ਼ਾਮ ਨੂੰ ਪਿੰਡ ਤੋਂ ਚਲਾ ਗਿਆ। ਉਸ ਨੇ ਪਿੰਡ ਬੁਚਾਵਾਸ ਤੋਂ ਅੰਬਾਲਾ ਜਾਣ ਲਈ ਬੱਸ ਫੜਨੀ ਸੀ, ਜੋ ਖੁੰਝ ਗਈ। ਅਜਿਹੇ 'ਚ ਪਰਵਿੰਦਰ ਨੇ ਆਪਣੇ ਦੋਸਤਾਂ ਕ੍ਰਿਸ਼ਨਾ ਅਤੇ ਸੁਦੀਪ ਨੂੰ ਕਾਰ ਲੈ ਕੇ ਆਉਣ ਲਈ ਕਿਹਾ ਅਤੇ ਉਸਨੂੰ ਅੰਬਾਲਾ ਲੈ ਜਾਣ ਲਈ ਕਿਹਾ। ਇਹ ਤਿੰਨੋਂ ਜਿਗਰੀ ਯਾਰ ਸਨ।
ਇਹ ਵੀ ਪੜ੍ਹੋ- ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ 'ਤੇ 'ਲੈਂਡਸਲਾਈਡ', ਮਲਬੇ ਦੀ ਲਪੇਟ 'ਚ ਆਈ THAR
ਦਰਦਨਾਕ ਹਾਦਸੇ 'ਚ ਤਿੰਨਾਂ ਦੀ ਹੋਈ ਮੌਤ
ਤਿੰਨੋਂ ਦੋਸਤ ਕਾਰ 'ਚ ਸਵਾਰ ਹੋ ਕੇ ਨੈਸ਼ਨਲ ਹਾਈਵੇਅ 152 ਡੀ 'ਤੇ ਚਲੇ ਗਏ। ਜਦੋਂ ਉਹ ਪਿੰਡ ਕਰੋੜਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਚਾਲਕ ਨੇ ਅਚਾਨਕ ਟਰੱਕ ਨੂੰ ਰੋਕ ਲਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ 'ਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਤਿੰਨੋਂ ਨੌਜਵਾਨ ਕਾਰ 'ਚ ਫਸ ਗਏ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਹੁਤ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਪਰਵਿੰਦਰ ਦੇ ਚਾਚੇ ਨੇ ਦੱਸਿਆ ਕਿ ਪਰਵਿੰਦਰ ਕਰੀਬ 10 ਸਾਲਾਂ ਤੋਂ ਫੌਜ ਵਿਚ ਸੀ। ਉਹ ਵਿਆਹਿਆ ਹੋਇਆ ਹੈ ਅਤੇ ਉਸ ਦਾ 6 ਸਾਲ ਦਾ ਇਕ ਪੁੱਤਰ ਵੀ ਹੈ। ਹਾਦਸੇ ਸਮੇਂ ਪਰਵਿੰਦਰ ਕਾਰ ਚਲਾ ਰਿਹਾ ਸੀ। ਸੁਦੀਪ ਦੇ ਜੀਜਾ ਆਨੰਦ ਨੇ ਦੱਸਿਆ ਕਿ ਸੁਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 10ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਉਹ ਖੇਤੀ ਕਰਦਾ ਸੀ। ਇਸ ਤੋਂ ਇਲਾਵਾ ਕ੍ਰਿਸ਼ਨ ਵੀ 5ਵੀਂ ਪਾਸ ਸੀ ਅਤੇ ਹੁਣ ਖੇਤੀ ਕਰਦਾ ਸੀ। ਉਸ ਦੇ 6 ਭੈਣ-ਭਰਾ ਹਨ, ਜਿਨ੍ਹਾਂ ਵਿਚ ਚਾਰ ਭੈਣਾਂ ਅਤੇ ਦੋ ਭਰਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੰਭੀਰ ਬੀਮਾਰੀ ਨਾਲ ਪੀੜਤ ਹੈ ਇਹ ਬੱਚੀ, ਹੁਣ ਤੱਕ 50 ਵਾਰ ਚੜ੍ਹ ਚੁੱਕਿਆ ਖੂਨ
NEXT STORY