ਨੈਸ਼ਨਲ ਡੈਸਕ- ਆਏ ਦਿਨ ਕਈ ਲੋਕ ਸੜਕ ਹਾਦਸਿਆਂ 'ਚ ਆਪਣੀ ਜਾਨ ਗੁਆ ਬੈਠਦੇ ਹਨ। ਹਾਲ ਹੀ ਵਿਚ ਇਕ ਅਜਿਹੇ ਹਾਦਸੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ ਅਤੇ ਤੁਸੀਂ ਵੀ ਆਖੋਗੇ ਹਾਏ ਤੌਬਾ। ਦਰਅਸਲ ਇਸ ਹਾਦਸੇ ਵਿਚ ਤਿੰਨ ਦੋਸਤ ਮੌਤ ਨੂੰ ਛੂਹ ਕੇ ਵਾਪਸ ਆ ਗਏ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵਾਲ-ਵਾਲ ਬਚੀ ਜਾਨ
ਇਸ ਘਟਨਾ ਦੀ ਵਾਇਰਲ ਹੋਈ ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਇਕ ਬਾਈਕ ਸਵਾਰ ਨੇ ਜਿਵੇਂ ਹੀ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਾਈਕ ਕਾਰ ਨਾਲ ਹਲਕੀ ਟਕਰਾ ਗਈ ਅਤੇ ਤਿੰਨੋਂ ਨੌਜਵਾਨ ਸੜਕ 'ਤੇ ਡਿੱਗ ਗਏ। ਡਿੱਗਣ ਤੋਂ ਬਾਅਦ ਉਹ ਭਾਰੀ ਵਾਹਨ ਵੱਲ ਵਧਦੇ ਹਨ। ਉਨ੍ਹਾਂ ਦੀ ਖੁਸ਼ਕਿਸਮਤ ਸੀ ਕਿ ਗੱਡੀ ਦਾ ਟਾਇਰ ਛੂਹ ਕੇ ਨਿਕਲ ਗਿਆ, ਨਹੀਂ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਇਹ ਹਾਦਸਾ ਕਿੰਨਾ ਭਿਆਨਕ ਸੀ, ਇਹ ਦੇਖ ਕੇ ਹੀ ਸਮਝ ਆਉਂਦਾ ਹੈ।
ਸੋਸ਼ਲ ਮੀਡੀਆ 'ਤੇ ਮਚਿਆ ਤਹਿਲਕਾ
ਇਹ ਵੀਡੀਓ @gharkekalesh ਨਾਮ ਦੇ 'ਐਕਸ' ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ। ਕਈ ਯੂਜ਼ਰਸ ਨੇ ਵੀਡੀਓ ਦੇ ਹੇਠਾਂ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਸੇ ਨੇ ਲਿਖਿਆ ਕਿ ਇਹ ਲੋਕ ਸੱਚਮੁੱਚ ਬਹੁਤ ਖੁਸ਼ਕਿਸਮਤ ਹਨ, ਤਾਂ ਕਿਸੇ ਨੇ ਕਿਹਾ ਕਿ ਮੌਤ ਨੂੰ ਛੂਹ ਕੇ ਵਾਪਸ ਆ ਗਏ। ਇਸ ਵੀਡੀਓ ਨੇ ਲੋਕਾਂ ਨੂੰ ਸੜਕ ਸੁਰੱਖਿਆ ਬਾਰੇ ਫਿਰ ਤੋਂ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਹ ਵੀਡੀਓ ਸਿਰਫ਼ ਮਨੋਰੰਜਨ ਲਈ ਨਹੀਂ, ਸਿੱਖਣ ਲਈ ਹੈ। ਹਰ ਕਿਸੇ ਨੂੰ ਸੜਕ 'ਤੇ ਸਾਵਧਾਨੀ ਅਤੇ ਧੀਰਜ ਨਾਲ ਗੱਡੀ ਚਲਾਉਣੀ ਚਾਹੀਦੀ ਹੈ। ਓਵਰਟੇਕ ਕਰਨ ਦੀ ਜਲਦਬਾਜ਼ੀ ਕਿਸੇ ਵੀ ਸਮੇਂ ਜਾਨਲੇਵਾ ਸਾਬਤ ਹੋ ਸਕਦੀ ਹੈ।
ਭਾਜਪਾ ਪ੍ਰਧਾਨ JP ਨੱਢਾ ਨੇ ਸੰਗਮ 'ਚ ਲਗਾਈ ਡੁਬਕੀ
NEXT STORY