ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਵਿਚ ਪਵਿੱਤਰ ਅਮਰਨਾਥ ਗੁਫ਼ਾ ਮੰਦਰ ਨੂੰ ਜਾਣ ਵਾਲੀ ਸੜਕ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਜਿਸ ਸੜਕ ਨੂੰ ਚੌੜਾ ਕੀਤਾ ਗਿਆ ਹੈ, ਉਹ ਸਿਰਫ਼ ਪੈਦਲ ਯਾਤਰੀਆਂ ਦੀ ਆਵਾਜਾਈ ਦੀ ਸਹੂਲਤ ਲਈ ਹੈ ਅਤੇ ਯਾਤਰੀਆਂ ਲਈ ਮਾਰਗ 'ਤੇ ਭੀੜ ਦਾ ਹੱਲ ਕਰੇਗੀ। ਬੀ.ਆਰ.ਓ. ਨੇ ਹਾਲ ਹੀ ਵਿਚ ਗਾਂਦਰਬਲ ਦੇ ਬਾਲਟਾਲ ਤੋਂ ਮੰਦਰ ਤੱਕ ਫੁੱਟਪਾਥ ਨੂੰ ਚੌੜਾ ਕਰਨ ਤੋਂ ਬਾਅਦ ਅਮਰਨਾਥ ਗੁਫ਼ਾ ਤੱਕ ਆਪਣੀਆਂ ਗੱਡੀਆਂ ਚਲਾ ਕੇ ਇਤਿਹਾਸ ਰਚਣ ਦਾ ਦਾਅਵਾ ਕੀਤਾ ਸੀ। ਬੀ.ਆਰ.ਓ. ਦੇ ਐਲਾਨ ਦਾ ਕਈ ਕਸ਼ਮੀਰੀ ਸਿਆਸਤਦਾਨਾਂ ਨੇ ਆਲੋਚਨਾ ਕੀਤੀ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਖੇਤਰ ਦੇ ਨਾਜ਼ੁਕ ਵਾਤਾਵਰਣ 'ਤੇ ਮਾੜਾ ਅਸਰ ਪਵੇਗਾ। ਬੀ.ਆਰ.ਓ. ਨੇ ਹਾਲਾਂਕਿ ਕਿਹਾ ਕਿ ਇਹ ਰਿਪੋਰਟ ਸੱਚ ਨਹੀਂ ਹੈ ਕਿ ਗੁਫ਼ਾ ਦੇਖਣ ਜਾਣ ਵਾਲੇ ਸੈਲਾਨੀਆਂ ਦੇ ਵਾਹਨ ਸੜਕ ਰਾਹੀਂ ਪਹੁੰਚ ਸਕਣਗੇ। ਬੀ.ਆਰ.ਓ. ਨੇ ਕਿਹਾ,“ਪਵਿੱਤਰ ਗੁਫ਼ਾ ਨੂੰ ਜਾਣ ਵਾਲੀਆਂ ਪਟੜੀਆਂ ਨੂੰ ਟਰੈਕ ਕਰਨ ਦਾ ਕੰਮ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕੀਤਾ ਗਿਆ ਹੈ।''
ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ’ਤੇ ਉੱਚ ਪੱਧਰੀ ਮੀਟਿੰਗ, ਪੰਜਾਬ ’ਚ ਪਰਾਲੀ ਸਾੜਨ ’ਤੇ ਤੁਰੰਤ ਰੋਕ ਦੇ ਨਿਰਦੇਸ਼
ਦੱਸਣਯੋਗ ਹੈ ਕਿ ਅਦਾਲਤ ਨੇ 2012 ਦੇ ਡਬਲਿਊ.ਪੀ. ਸੀ 284 'ਚ, ਹੋਰ ਗੱਲਾਂ ਤੋਂ ਇਲਾਵਾ ਪੈਦਲ ਯਾਤਰੀਆਂ ਦੀ ਆਵਾਜਾਈ ਨੂੰ ਸਹੂਲਤਜਨਕ ਬਣਾਉਣ ਅਤੇ ਟਰੈਕ 'ਤੇ ਭੀੜ ਘੱਟ ਕਰਨ ਲਈ ਟਰੈਕ ਨੂੰ ਚੌੜਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਸਨ। ਇਸ 'ਚ ਮੌਜੂਦਾ ਟਰੈਕ ਦੇ ਮਹੱਤਵਪੂਰਨ ਹਿੱਸਿਆਂ 'ਚ ਸੁਧਾਰ ਕਰਨਾ, ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸੰਵੇਦਨਸ਼ੀਲ ਹਿੱਸਿਆਂ 'ਤੇ ਸੁਰੱਖਿਆ ਰੇਲਿੰਗ ਅਤੇ ਰਿਟੇਨਿੰਗ ਦੀਵਾਰਾਂ ਪ੍ਰਦਾਨ ਕਰਨਾ ਆਦਿ ਸ਼ਾਮਲ ਹਨ। ਬੀ.ਆਰ.ਓ. ਨੇ ਕਿਹਾ ਕਿ ਆਦੇਸ਼ਾਂ ਅਨੁਰੂਪ, ਉਸ ਨੇ ਪੈਦਲ, ਪਾਲਕੀ/ਡੰਡੀਆਂ 'ਤੇ ਯਾਤਰੀਆਂ ਦੀ ਆਵਾਜਾਈ ਲਈ ਬਣੇ ਟਰੈਕਾਂ ਨੂੰ ਚੌੜਾ ਕਰਨ ਦਾ ਕੰਮ ਕੀਤਾ ਹੈ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸਤੰਬਰ 2022 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਸਰਕਾਰ ਵਲੋਂ ਬੀ.ਆਰ.ਓ. ਨੂੰ ਯਾਤਰਾ ਟਰੈਕ ਸੌਂਪਣ ਤੋਂ ਬਾਅਦ, ਇਸ ਨੇ ਕਈ ਹਿੱਸਿਆਂ 'ਚ ਮਾਰਗ ਨੂੰ ਚੌੜਾ ਕਰਨ, ਵਾਤਾਵਰਣ ਸੰਬੰਧੀ ਚਿੰਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਟਰੈਕ ਦੇ ਸੰਵੇਦਨਸ਼ੀਲ ਹਿੱਸਿਆਂ 'ਚ, ਮਜ਼ਬੂਤ ਸੁਰੱਖਿਆ ਰੇਲਿੰਗ ਅਤੇ ਦੀਵਾਰਾਂ ਨੂੰਬਣਾਏ ਰੱਖਣ ਲਈ ਟਰੈਕ ਦੀ ਢਾਲ 'ਚ ਸੁਧਾਰ ਕਰਨ ਦਾ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਵਿਚ ਸ਼੍ਰੀ ਅਮਰਨਾਥ ਜੀ ਗੁਫ਼ਾ ਸਮੁੰਦਰ ਤਲ ਤੋਂ ਲਗਭਗ 3,888 ਮੀਟਰ ਦੀ ਉੱਚਾਈ 'ਤੇ ਸਥਿਤ ਹੈ ਅਤੇ ਇਸ ਯਾਤਰਾ ਦਾ ਹਿੰਦੂਆਂ ਲਈ ਇਕ ਪਵਿੱਤਰ ਤੀਰਥ ਸਥਾਨ ਵਜੋਂ ਬਹੁਤ ਮਹੱਤਵ ਹੈ। ਹਰ ਸਾਲ, ਹਜ਼ਾਰਾਂ ਸ਼ਰਧਾਲੂ ਅਮਰਨਾਥ ਯਾਤਰਾ ਵਿਚ ਹਿੱਸਾ ਲੈਂਦੇ ਹਨ ਅਤੇ ਇਸ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫ਼ਾ ਮੰਦਰ ਵਿਚ ਪੂਜਾ ਕੀਤੀ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਸਾਲ ਅਪ੍ਰੈਲ ਵਿਚ ਐਲਾਨ ਕੀਤਾ ਸੀ ਕਿ ਪਹਿਲਗਾਮ ਵਿਚ ਪਵਿੱਤਰ ਅਮਰਨਾਥ ਗੁਫ਼ਾ ਨੂੰ ਜਾਣ ਵਾਲਾ 110 ਕਿਲੋਮੀਟਰ ਲੰਬਾ ਅਮਰਨਾਥ ਮਾਰਗ ਸ਼ਰਧਾਲੂਆਂ ਦੀ ਸਹੂਲਤ ਲਈ ਲਗਭਗ 5300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਲਗਾਉਣੀ ਹੋਵੇਗੀ ਰੋਕ : ਸੁਪਰੀਮ ਕੋਰਟ
NEXT STORY