ਬੈਂਗਲੁਰੂ— ਇੱਥੇ ਸੜਕ 'ਤੇ ਬਣੇ ਟੋਇਆਂ ਕਾਰਨ ਹੋ ਰਹੇ ਹਾਦਸਿਆਂ ਅਤੇ ਮੌਤਾਂ ਦਾ, ਇਕ ਕਲਾਕਾਰ ਅਨੋਖੇ ਤਰੀਕੇ ਨਾਲ ਵਿਰੋਧ ਕਰ ਰਿਹਾ ਹੈ। ਸੜਕ ਦੇ ਕਿਨਾਰੇ ਬਣੇ ਟੋਏ ਨੂੰ ਆਪਣੀ ਕਲਾ ਦਾ ਆਧਾਰ ਬਣਾ ਚੁਕੇ ਇਸ ਕਲਾਕਾਰ ਨੇ ਇਸ ਟੋਏ ਨੂੰ ਡਿਜਨੀ ਕਾਰਟੂਨ ਕਰੈਕਟਰ ਮਰਮੇਡ (ਜਲਪਰੀ) ਦੇ ਰਹਿਣ ਦੀ ਜਗ੍ਹਾ ਬਣਾ ਦਿੱਤਾ ਅਤੇ ਮਾਡਲ ਜਲਪਰੀ ਬਣ ਕੇ ਉੱਥੇ ਬੈਠ ਗਈ।
ਬਾਦਲ ਨੰਜੁਦਸਵਾਮੀ ਨਾਂ ਦੇ ਇਸ ਕਲਾਕਾਰ ਨੇ ਕਬਨ ਪਾਰਕ ਜੰਕਸ਼ਨ ਇਲਾਕੇ 'ਚ ਇਕ ਚੌਰਾਹੇ 'ਤੇ ਬਣੇ ਟੋਏ ਨੂੰ ਆਸਮਾਨੀ ਰੰਗ ਨਾਲ ਰੰਗ ਕੇ ਜਲਪਰੀ ਦੇ ਰਹਿਣ ਦੀ ਜਗ੍ਹਾ ਬਣਾ ਦਿੱਤਾ। ਜਲਪਰੀ ਬਣ ਕੇ ਇਕ ਮਾਡਲ ਵੀ ਇੱਥੇ ਬਿਠਾ ਦਿੱਤੀ ਗਈ ਅੇਤ ਨੇੜੇ-ਤੇੜੇ ਦੇ ਲੋਕ ਵੀ ਇਹ ਦੇਖ ਕੇ ਹੈਰਾਨ ਰਹਿ ਗਏ। ਬਾਦਲ ਟੋਇਆਂ ਨਾਲ ਹੋ ਰਹੀਆਂ ਮੌਤਾਂ ਅਤੇ ਹਾਦਸਿਆਂ 'ਤੇ ਪਹਿਲਾਂ ਵੀ ਆਪਣੀ ਕਲਾ ਦੀ ਮਦਦ ਨਾਲ ਵਿਰੋਧ ਜ਼ਾਹਰ ਕਰ ਚੁਕੇ ਹਨ।
ਬੈਂਗਲੁਰੂ 'ਚ ਖਸਤਾਹਾਲ ਸੜਕਾਂ ਕਾਰਨ ਰੋਜ਼ ਦਰਜਨਾਂ ਹਾਦਸੇ ਹੋ ਰਹੇ ਹਨ। ਬੀਤੇ 10 ਅਕਤੂਬਰ ਨੂੰ ਸਕੂਟੀ 'ਤੇ ਜਾ ਰਹੀ ਇਕ 21 ਸਾਲਾ ਲੜਕੀ ਦੀ ਟੋਏ ਕਾਰਨ ਹੋਏ ਹਾਦਸੇ 'ਚ ਮੌਤ ਹੋ ਗਈ ਸੀ। ਅਜਿਹੇ 'ਚ ਇਕ ਹਾਦਸੇ 'ਚ 54 ਸਾਲ ਦੇ ਸਰਕਾਰੀ ਕਰਮਚਰੀ ਨੂੰ ਆਪਣੇ ਪੈਰ ਗਵਾਉਣੇ ਪਏ ਸਨ।
ਮਾਂ ਨੇ ਲਗਾਈ ਫਟਕਾਰ ਤਾਂ ਬੇਟੇ ਨੇ ਲਗਾ ਲਿਆ ਫਾਹਾ
NEXT STORY