ਰੋਹਤਕ— ਆਪਣੇ ਰਿਸ਼ਤੇਦਾਰਾਂ ਨੂੰ ਖੂਨ ਦੇ ਕੇ ਵਾਪਸ ਪਰਤ ਰਹੇ 5 ਦੋਸਤਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ਵਿਚ 4 ਦੋਸਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹਾਲਤ ਵਿਚ ਰੋਹਤਕ ਪੀ. ਜੀ. ਆਈ. ’ਚ ਦਾਖ਼ਲ ਹੈ। ਚਾਰੋਂ ਮਿ੍ਰਤਕ ਦੋਸਤਾਂ ਦਾ ਪੋਸਟਮਾਰਟਮ ਰੋਹਤਕ ਪੀ. ਜੀ. ਆਈ. ’ਚ ਕੀਤਾ ਗਿਆ। ਘਟਨਾ ਭਿਵਾਨੀ ਚੁੰਗੀ ਕੋਲ ਵਾਪਰੀ, ਜਿੱਥੇ ਇਕ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ। ਫਿਲਹਾਲ ਇਸ ਮਾਮਲੇ ਵਿਚ ਪੁਲਸ ਜਾਂਚ ’ਚ ਜੁੱਟੀ ਹੋਈ ਹੈ।
ਦੱਸ ਦੇਈਏ ਕਿ ਰੋਹਤਕ ਦੇ ਨਿਦਾਨਾ ਪਿੰਡ ਦੇ ਰਹਿਣ ਵਾਲੇ 3 ਨੌਜਵਾਨਾਂ- ਰਿਤਿਕ, ਗੌਰਵ ਅਤੇ ਵਿਨਯ ਆਪਣੇ ਦੋ ਹੋਰ ਸਾਥੀਆਂ ਨਾਲ ਬਹੂ ਅਕਬਰਪੁਰ ਦੇ ਰਹਿਣ ਵਾਲੇ ਸੰਜੇ ਅਤੇ ਸਮਰਗੋਪਾਲਪੁਰ ਦੇ ਰਹਿਣ ਵਾਲੇ ਰਾਜੀਵ ਨਾਲ ਰੋਹਤਕ ਪੀ. ਜੀ. ਆਈ. ਆਏ ਹੋਏ ਸਨ। ਜਿੱਥੇ ਉਨ੍ਹਾਂ ਦਾ ਰਿਸ਼ਤੇਦਾਰ ਦਾਖ਼ਲ ਸੀ ਅਤੇ ਉਸ ਨੂੰ ਖੂਨ ਦੀ ਲੋੜ ਸੀ। ਖੂਨ ਦੇਣ ਤੋਂ ਬਾਅਦ ਇਹ 5 ਦੋਸਤ ਕਾਰ ਵਿਚ ਸਵਾਰਹੋ ਕੇ ਆਪਣੇ ਘਰ ਵੱਲ ਜਾ ਰਹੇ ਸਨ। ਜਿਵੇਂ ਹੀ ਇਹ ਲੋਕ ਭਿਵਾਨੀ ਅਤੇ ਹਿਸਾਰ ਰੋਡ ਨੂੰ ਕਨੈਕਟ ਕਰਨ ਵਾਲੇ ਰੋਡ ’ਤੇ ਪਹੁੰਚੇ ਤਾਂ ਇਕ ਕੈਂਟਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੇ ਕਈ ਪਲਟੀਆਂ ਖਾਧੀਆਂ ਅਤੇ ਕੰਧ ਨਾਲ ਟਕਰਾ ਗਈ। ਜਿਸ ਕਾਰਨ ਰਿਤਿਕ, ਗੌਰਵ, ਵਿਨਯ ਅਤੇ ਸੰਜੇ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਰਾਜੀਵ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਦਾ ਰੋਹਤਕ ਪੀ. ਜੀ. ਆਈ. ਵਿਚ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜੀ। ਜਾਂਚ-ਪੜਤਾਲ ਕੀਤੀ ਅਤੇ ਅਣਪਛਾਤੇ ਕੈਂਟਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਛੇਤੀ ਹੀ ਦੋਸ਼ੀ ਕੈਂਟਰ ਡਰਾਈਵਰ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
ਦਿੱਲੀ ਹਾਈ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਰਾਹਤ, ਲੜੇਗਾ DSGMC ਚੋਣਾਂ
NEXT STORY