ਮਨਾਲੀ— ਰੋਹਤਾਂਗ ਸਮੇਤ ਮਨਾਲੀ ਦੀਆਂ ਸਾਰੀਆਂ ਉੱਚੀਆਂ ਚੋਟੀਆਂ ਨੂੰ ਬਰਫ਼ ਨੇ ਆਪਣੀ ਸਫੇਦ ਚਾਦਰ ਨਾਲ ਢੱਕ ਲਿਆ ਹੈ। ਇਸ ਤੋਂ ਇਲਾਵਾ ਤਾਜ਼ਾ ਬਰਫਬਾਰੀ ਹੋਣ ਨਾਲ ਸੈਲਾਨੀ ਕਾਫੀ ਉਤਸ਼ਾਹਿਤ ਹਨ। ਜੂਨ ਮਹੀਨੇ ਦੀ ਗਰਮੀ 'ਚ ਇੱਥੇ ਉੱਤਰ ਭਾਰਤ 'ਚ ਕਾਫੀ ਗਰਮੀ ਪੈ ਰਹੀ ਹੈ। ਇੱਥੇ ਯਾਤਰੀ ਸਥਾਨ ਰੋਹਤਾਂਗ 'ਚ ਬਰਫਬਾਰੀ ਹੋ ਰਹੀ ਹੈ। ਰੋਹਤਾਂਗ 'ਚ ਹਲਕੀ ਬਰਫਬਾਰੀ ਹੋ ਰਹੀ ਹੈ, ਜਿਸ 'ਚ ਸ਼ਾਮ ਤੱਕ ਲਗਭਗ ਇਕ-ਇਕ ਇੰਚ ਤੱਕ ਬਰਫ ਦਰਜ ਕੀਤੀ ਗਈ ਹੈ। ਇਸ ਵਾਰ ਜੂਨ ਮਹੀਨੇ 'ਚ ਰੋਹਤਾਂਗ 'ਚ ਚੌਥੀ ਵਾਰ ਬਰਫਬਾਰੀ ਹੋਈ ਹੈ। ਸੈਲਾਨੀਆਂ ਸਥਾਨ ਰੋਹਤਾਂਗ 'ਚ ਸਰਦੀਆਂ 'ਚ 80 ਤੋਂ 100 ਫੁੱਟ ਤੱਕ ਬਰਫ ਪੈਂਦੀ ਸੀ, ਪਰ ਗਰਮੀਆਂ 'ਚ ਵੀ ਇੱਥੇ ਬਰਫਬਾਰੀ ਹੁੰਦੀ ਰਹਿੰਦੀ ਹੈ।

ਹਰ ਘੰਟੇ ਰੋਹਤਾਂਗ ਦਾ ਮੌਸਮ ਬਦਲਦਾ ਰਹਿੰਦਾ ਹੈ, ਜਦੋਂਕਿ ਸ਼ਾਮ ਦੇ ਸਮੇਂ ਇੱਥੇ ਹਲਕੀ ਬਰਫਬਾਰੀ ਜਾਂ ਬਾਰਿਸ਼ ਹੋਣੀ ਆਮ ਗੱਲ ਹੈ। ਦੇਸ਼ ਭਰ ਸੈਲਾਨੀ ਗਰਮੀ ਤੋਂ ਰਾਹਤ ਪਾਉਣ ਲਈ ਕੁਲੂ-ਮਨਾਲੀ ਵੱਲ ਜਾ ਰਹੇ ਹਨ। ਇੱਥੇ ਆਉਣ ਵਾਲੇ ਯਾਤਰੀ ਲਈ ਮੌਸਮ ਖੁਸ਼ਨੁਮਾ ਬਣ ਗਿਆ ਹੈ। ਅਜਿਹੇ 'ਚ ਮੌਸਮ ਦੇ ਇਸ ਸੁਹਾਵਨੇ ਮਿਜਾਜ ਦੇ ਹੁੰਦੇ ਸੈਲਾਨੀ ਮਨਾਲੀ ਵੱਲ ਧਿਆਨ ਵੱਧ ਰਿਹਾ ਹੈ। ਹੋਟਲ ਐਸੋਸੀਏਸ਼ਨ ਮਨਾਲੀ ਦੇ ਅਧਿਕਾਰੀ ਗਜੇਂਦਰ ਠਾਕੁਰ ਨੇ ਕਿਹਾ ਕਿ ਗਰਮ ਖੇਤਰ ਤੋਂ ਮਨਾਲੀ ਪਹੁੰਚ ਰਹੇ ਸੈਲਾਨੀ ਠੰਡਾ-ਠੰਡਾ ਮੌਸਮ ਦੇਖ ਕੇ ਉਤਸ਼ਾਹਿਤ ਹੋ ਰਹੇ ਹਨ।
ਤੇਜ਼ ਪ੍ਰਤਾਪ ਦੀ ਵਧੀ ਮੁਸੀਬਤ, ਬੀ.ਪੀ.ਸੀ.ਐੱਲ. ਨੇ ਰੱਦ ਕੀਤਾ ਪੈਟਰੋਲ ਪੰਪ ਦਾ ਲਾਇਸੈਂਸ
NEXT STORY