ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਸ਼ਾਹਬਾਦ ਡੇਅਰੀ ਖੇਤਰ 'ਚ ਇਕ ਨਾਬਾਲਗ ਕੁੜੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮੁਲਜ਼ਮ ਨੌਜਵਾਨ ਸਾਹਿਲ ਦੇ ਰਿਮਾਂਡ 'ਚ ਵੀਰਵਾਰ ਨੂੰ ਤਿੰਨ ਦਿਨਾਂ ਦਾ ਵਾਧਾ ਕਰ ਦਿੱਤਾ ਹੈ। ਅਦਾਲਤੀ ਸੂਤਰਾਂ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਮੁਲਜ਼ ਸਾਹਿਲ (20) ਨੂੰ ਆਨ-ਡਿਊਟੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਆਵਾਸ 'ਤੇ ਪੇਸ਼ ਕੀਤਾ ਗਿਆ। ਸਾਹਿਲ ਨੇ ਉੱਤਰ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਬੀਤੀ ਐਤਵਾਰ ਦੀ ਸ਼ਾਮ 16 ਸਾਲਾ ਸਾਕਸ਼ੀ ਦਾ 20 ਤੋਂ ਵੱਧ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਉਸ ਨੂੰ ਪੱਥਰ ਨਾਲ ਕੁਚਲ ਦਿੱਤਾ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਜਾਰੀ ਹੋਈ ਹੈ।
ਇਹ ਵੀ ਪੜ੍ਹੋ- ਸਾਕਸ਼ੀ ਕਤਲਕਾਂਡ: ਹਿੰਦੂ ਬਣ ਕੇ ਕੀਤਾ ਪਿਆਰ, ਠੁਕਰਾਉਣ ’ਤੇ ਦਿੱਤਾ ਮਾਰ
ਇਸ ਦੌਰਾਨ ਕੋਲੋਂ ਲੰਘ ਰਹੇ ਰਾਹਗੀਰ ਤਮਾਸ਼ਬੀਨ ਬਣੇ ਰਹੇ। ਪੁਲਸ ਮੁਤਾਬਕ ਸਾਕਸ਼ੀ ਦੇ ਸਰੀਰ 'ਤੇ 34 ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੀ ਖੋਪੜੀ ਵੀ ਫਰੈਕਚਰ ਹੋ ਗਿਆ ਸੀ। ਸਾਹਿਲ ਨੂੰ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਉਸ ਦੀ ਭੂਆ ਦੇ ਘਰ 'ਚੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਡਿਊਟੀ ਮੈਟਰੋਪੋਲੀਟਨ ਮੈਜਿਸਟਰੇਟ ਜੋਤੀ ਨਯਨ ਨੇ ਮੰਗਲਵਾਰ ਨੂੰ ਪੁਲਸ ਨੂੰ ਸਾਹਿਲ ਨੂੰ ਦੋ ਦਿਨਾਂ ਲਈ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਸੀ। ਪੁਲਸ ਨੇ ਇਸ ਆਧਾਰ ’ਤੇ ਸਾਹਿਲ ਦੀ ਹਿਰਾਸਤ ਮੰਗੀ ਸੀ ਕਿ ਜੁਰਮ ਵਿਚ ਵਰਤਿਆ ਹਥਿਆਰ ਬਰਾਮਦ ਨਹੀਂ ਹੋ ਸਕਿਆ ਅਤੇ ਮੁਲਜ਼ਮ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਨਾਬਾਲਗ ਕੁੜੀ ਦਾ ਕਤਲ ਮਾਮਲਾ: ਮੁਲਜ਼ਮ ਸਾਹਿਲ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ
ਅਮਿਤ ਸ਼ਾਹ ਦਾ ਐਲਾਨ- ਮਣੀਪੁਰ ਹਿੰਸਾ ਦੀ ਜਾਂਚ ਲਈ ਬਣੇਗਾ ਨਿਆਂਇਕ ਕਮਿਸ਼ਨ, CBI ਵੀ ਕਰੇਗੀ ਜਾਂਚ
NEXT STORY