ਨਵੀਂ ਦਿੱਲੀ— ਦਿੱਲੀ ਪੁਲਸ ਨੇ ਇਕ ਔਰਤ ਦੀ ਬਾਹਦਰੀ ਲਈ ਉਸ ਨੂੰ ਸਨਮਾਨਤ ਕੀਤਾ। ਜਾਣਕਾਰੀ ਅਨੁਸਾਰ 54 ਸਾਲਾ ਸੰਤੋਸ਼ ਕੁਮਾਰੀ ਨਾਂ ਦੀ ਇਹ ਔਰਤ ਐੱਮ.ਟੀ.ਐੱਨ.ਐੱਲ. 'ਚ ਕੰਮ ਕਰਦੀ ਹੈ। ਘਰ ਆਉਂਦੇ ਸਮੇਂ ਦਿੱਲੀ ਦੇ ਝਿਲਮਿਲ ਕਾਲੋਨੀ ਇਲਾਕੇ 'ਚ ਬੁੱਧਵਾਰ ਦੁਪਹਿਰ 2 ਵਜੇ ਬਾਈਕ 'ਤੇ ਸਵਾਰ 2 ਬਦਮਾਸ਼ਾਂ ਨੇ ਉਸ ਦੀ ਚੈਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਲੁਟੇਰਿਆਂ ਦਾ ਪੂਰੀ ਹਿੰਮਤ ਨਾਲ ਸਾਹਮਣਾ ਕੀਤਾ।
ਔਰਤ ਨੇ ਪਿੱਛੇ ਵਾਲੇ ਬਦਮਾਸ਼ ਦਾ ਕਾਲਰ ਫੜ ਲਿਆ ਅਤੇ ਚੈਨ ਚੋਰੀ ਹੋਣ ਤੋਂ ਬਚਾ ਲਈ। ਔਰਤ ਦਾ ਕਹਿਣਾ ਹੈ ਕਿ ਨੇੜੇ-ਤੇੜੇ ਦੇ ਲੋਕਾਂ ਨੇ ਬਦਮਾਸ਼ਾਂ ਨੂੰ ਫੜਨ ਲਈ ਕੋਈ ਮਦਦ ਨਹੀਂ ਕੀਤੀ, ਇਹ ਲਈ ਉਹ ਫਰਾਰ ਹੋ ਗਏ। ਹਾਲਾਂਕਿ ਲੁਟੇਰੇ ਮੌਕੇ 'ਤੇ ਆਪਣੀ ਬਾਈਕ ਛੱਡ ਗਏ ਹਨ। ਜਾਂਚ 'ਚ ਪਤਾ ਲੱਗਾ ਕਿ ਇਨ੍ਹਾਂ ਬਦਮਾਸ਼ਾਂ ਨੇ ਇਹ ਬਾਈਕ ਬੁੱਧਵਾਰ ਸਵੇਰੇ ਹੀ ਜਗਤਪੁਰੀ ਇਲਾਕੇ ਤੋਂ ਚੋਰੀ ਕੀਤੀ ਸੀ। ਫਿਲਹਾਲ ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।
ਅਮਰਨਾਥ ਯਾਤਰਾ 'ਚ ਗੜਬੜੀ ਫੈਲਾਉਣ ਲਈ ਪਾਕਿਸਤਾਨ ਰਚ ਰਿਹਾ ਹੈ ਖਤਰਨਾਕ ਸਾਜਿਸ਼
NEXT STORY