ਸੋਲਨ- ਪੰਜਾਬ ਅਤੇ ਹਿਮਾਚਲ ਸਣੇ ਦੇਸ਼ 'ਚ ਬਣੀਆਂ 35 ਦਵਾਈਆਂ ਦੇ ਸੈਂਪਲ ਗੁਣਵੱਤਾ 'ਚ ਖਰ੍ਹੇ ਨਹੀਂ ਉਤਰੇ। ਇਨ੍ਹਾਂ 'ਚ ਦਰਦ ਨਿਵਾਰਕ, ਐਂਟੀਬਾਓਟਿਕ, ਕੈਂਸਰ, ਅਲਸਰ ਅਤੇ ਵਾਲਾਂ ਨੂੰ ਝੜਨ ਤੋਂ ਰੋਕਣ ਦੀਆਂ ਦਵਾਈਆਂ ਸ਼ਾਮਲ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ.ਡੀ.ਐੱਸ.ਸੀ.ਓ.) ਨੇ ਦੇਸ਼ 'ਚ ਅਪ੍ਰੈਲ 'ਚ 895 ਦਵਾਈਆਂ ਦੇ ਸੈਂਪਲ ਲਏ ਸਨ, ਜਿਸਦਾ ਅਲਰਟ ਬੁੱਧਵਾਰ ਨੂੰ ਜਾਰੀ ਕੀਤਾ ਗਿਆ।
ਜੈਕਸਨ ਲੈਬੋਰੇਟਰੀਜ਼ ਅੰਮ੍ਰਿਤਸਰ (ਪੰਜਾਬ) ਦੀ ਓਮਿਟੇਨ-20 ਟੈਬਲੇਟ, ਐਸਟ੍ਰਿਕਾ ਹੈਲਥਕੇਅਰ ਲੁਧਿਆਣਾ ਦੀ ਸੇਫੋ-ਐੱਸ, ਬੱਦੀ ਦੀ ਮੇਡੀਅਨ ਬਾਇਓਟੈੱਕ ਦੀ ਕੈਂਸਰ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਐਸਟ੍ਰਾਜੋਲ ਐਸਿਡ ਇੰਜੈਕਸ਼ਨ, ਸੇਲੇਸ ਫਾਰਮਾਸਿਊਟਿਕਲ ਹਰੀਪੁਰ (ਸੋਲਨ) ਦੀ ਬ੍ਰੈਸਟ ਕੈਂਸਰ ਦੀ ਦਵਾਈ ਲੈਟ੍ਰੋਜੋਲ ਟੈਬਲੇਟ ਅਤੇ ਐਸਟ੍ਰਿਕਾ ਹੈਲਥਕੇਅਰ ਬੱਦੀ ਦੀ ਐਲਰਜੀ ਦੀ ਦਵਾਈ ਮਿਸੋਵੇਂਟ ਟੈਬਲੇਟ, ਪ੍ਰਤੀ ਰੇਮੇਡੀਜ਼ ਬੱਦੀ ਦੀ ਐਂਟੀਬਾਇਓਟਿਕ ਦਵਾਈ ਐਮੋਕਸੋਲਿਨ, ਐਲਵਸ ਹੈਲਥਕੇਅਰ ਨਾਲਾਗੜ੍ਹ ਦੀ ਅਲਸਰ ਦੀ ਦਵਾਈ ਰੇਂਟੀਡਿਨ ਹਾਈਡ੍ਰੋਕਲੋਰਾਈਡ ਟੈਬਲੇਟ, ਪੁਸ਼ਕਰ ਫਾਰਮਾ ਬਰੋਟੀਵਾਲਾ ਦਾ ਐਨਰੋਲਫਲਾਕਸਾਸਿਨ ਇੰਜੈਕਸ਼ਨ, ਐਲਵੀ ਲਾਈਫ ਸਾਇੰਸ ਬੱਦੀ ਦੀ ਲਿਵੋਸਿਟ੍ਰਜਿਨ ਡਿਹਾਈਡ੍ਰੋਕਲੋਰਾਇਡ ਟੈਬਲੇਟ, ਸਾਈਪਰ ਫਾਰਮਾ ਬੱਦੀ ਦੀ ਈ-ਬੂਪ੍ਰੋਫੇਨ ਟੈਬਲੇਟ ਅਤੇ ਹੋਰ ਦਵਾਈਆਂ ਦਾ ਸੈਂਪਲ ਫੇਲ੍ਹ ਪਾਇਆ ਗਿਆ ਹੈ।
ਔਰਤਾਂ ਲਈ ਸਟਾਪ 'ਤੇ ਬੱਸ ਨਾ ਰੋਕਣ ਵਾਲੇ ਡਰਾਈਵਰ ਨੂੰ ਦਿੱਲੀ ਸਰਕਾਰ ਨੇ ਕੀਤਾ ਮੁਅੱਤਲ
NEXT STORY