ਲਖਨਊ (ਬਿਊਰੋ) : ਲਖਨਊ ਦੇ ਅਪਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਧੋਖਾਦੇਹੀ ਦੇ ਇਕ ਕੇਸ ’ਚ ਡਾਂਸਰ ਕਲਾਕਾਰ ਸਪਨਾ ਚੌਧਰੀ ਤੇ 4 ਹੋਰ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 12 ਦਸੰਬਰ ਨੂੰ ਹੋਵੇਗੀ। ਇਸਤਗਾਸਾ ਪੱਖ ਦੇ ਅਨੁਸਾਰ, ਅਪਰ ਮੁੱਖ ਨਿਆਂਇਕ ਮੈਜਿਸਟ੍ਰੇਟ ਸ਼ਾਂਤਨੂ ਤਿਆਗੀ ਨੇ ਸ਼ੁੱਕਰਵਾਰ ਨੂੰ ਸਪਨਾ ਚੌਧਰੀ ਤੇ 4 ਹੋਰ ਦੋਸ਼ੀਆਂ ਜੁਨੈਦ ਅਹਿਮਦ, ਇਵਾਦ ਅਲੀ, ਅਮਿਤ ਪਾਂਡੇ ਤੇ ਰਤਨਾਕਰ ਉਪਾਧਿਆਏ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 406 (ਭਰੋਸਾ ਦੀ ਉਲੰਘਣਾ) ਤੇ 420 (ਧੋਖਾਦੇਹੀ) ਤਹਿਤ ਦੋਸ਼ ਆਇਆ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਅਦਾਲਤ ਦੇ ਸਾਹਮਣੇ ਸਪਨਾ ਚੌਧਰੀ ਸਣੇ ਸਾਰੇ ਮੁਲਜ਼ਮ ਹਾਜ਼ਰ ਰਹੇ।
ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਸਬ-ਇੰਸ. ਫਿਰੋਜ਼ ਖਾਨ ਨੇ 14 ਅਕਤੂਬਰ 2018 ਨੂੰ ਆਸ਼ਿਆਨਾ ਥਾਣੇ ’ਚ ਐੱਫ. ਆਈ. ਆਰ. ਦਰਜ ਕਰਵਾਈ ਸੀ। ਐੱਫ. ਆਈ. ਆਰ. ਮੁਤਾਬਕ ਸਪਨਾ ਅਤੇ ਹੋਰ ਕਲਾਕਾਰਾਂ ਵੱਲੋਂ 13 ਅਕਤੂਬਰ 2018 ਨੂੰ ਸਮ੍ਰਿਤੀ ਉਪਵਨ ਵਿਖੇ ਦੁਪਹਿਰ ਤੋਂ ਰਾਤ 10 ਵਜੇ ਤੱਕ ਦਾ ਪ੍ਰੋਗਰਾਮ ਸੀ, ਜਿਸ ਲਈ ਪ੍ਰਤੀ ਵਿਅਕਤੀ 300 ਰੁਪਏ ’ਚ ਆਨਲਾਈਨ ਤੇ ਆਫਲਾਈਨ ਟਿਕਟਾਂ ਵੇਚੀਆਂ ਗਈਆਂ ਸਨ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਟਿਕਟ ਧਾਰਕ ਮੌਜੂਦ ਸਨ ਪਰ ਜਦੋਂ ਰਾਤ 10 ਵਜੇ ਤੱਕ ਸਪਨਾ ਚੌਧਰੀ ਨਹੀਂ ਆਈ ਤਾਂ ਲੋਕਾਂ ਨੇ ਹੰਗਾਮਾ ਕਰ ਦਿੱਤਾ। ਐੱਫ. ਆਈ. ਆਰ. ਮੁਤਾਬਕ ਟਿਕਟ ਧਾਰਕਾਂ ਨੂੰ ਟਿਕਟ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਦਿੱਲੀ ਦੀ ਹਵਾ ਪ੍ਰਦੂਸ਼ਣ ‘ਬੇਹੱਦ ਖਰਾਬ’, ਹਰ 5 ’ਚੋਂ 4 ਪਰਿਵਾਰ ਹੋ ਰਹੇ ਬੀਮਾਰ
NEXT STORY