ਗੋਰਖਪੁਰ— ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਅਤੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਆਪਣੇ-ਆਪਣੇ ਦੌਰੇ 'ਤੇ ਗੋਰਖਪੁਰ 'ਚ ਹੋਣਗੇ। ਭਾਜਪਾ ਦੇ ਖੇਤਰੀ ਬੁਲਾਰੇ ਡਾਕਟਰ ਸਤੇਂਦਰ ਸਿੰਨ੍ਹਾਂ ਨੇ ਦੱਸਿਆ ਕਿ ਮੁੱਖਮੰਤਰੀ ਸ਼ਨੀਵਾਰ ਨੂੰ ਆਪਣੇ ਇਕ ਦਿਨ ਗੋਰਖਪੁਰ ਦੌਰੇ ਦੌਰਾਨ ਸਵੱਛ ਉਤਰ ਪ੍ਰਦੇਸ਼-ਸਿਹਤ ਉਤਰ ਪ੍ਰਦੇਸ਼ ਅਭਿਆਨ ਦੀ ਸ਼ੁਰੂਆਤ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਇਹ ਅਭਿਆਨ 20 ਤੋਂ 25 ਅਗਸਤ ਤੱਕ ਹਰ ਜ਼ਿਲੇ 'ਚ ਚਲਾਇਆ ਜਾਵੇਗਾ। ਮੁੱਖਮੰਤਰੀ ਇਸ ਦੀ ਸ਼ੁਰੂਆਤ ਅੰਧਿਆਰੀ ਬਾਗ ਮੁੱਹਲੇ ਤੋਂ ਕਰਨਗੇ। ਯੋਗੀ ਗੋਰਖਪੁਰ ਦੇ ਹੜ੍ਹ ਅਤੇ ਇਨਸੈਫੇਲਾਇਟਸ ਪ੍ਰਭਾਵਿਤ ਇਲਾਕਿਆਂ 'ਚ ਵੀ ਦੌਰਾ ਕਰਨਗੇ।
ਇਸ ਵਿਚਕਾਰ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਵੀ ਸ਼ਨੀਵਾਰ ਨੂੰ ਗੋਰਖੁਪਰ ਜਾਣਗੇ। ਕਾਂਗਰਸ ਦੇ ਜ਼ਿਲਾ ਅਧਿਕਾਰੀ ਡਾਕਟਰ ਸੈਯਦ ਜਮਾਲ ਨੇ ਦੱਸਿਆ ਕਿ ਮੈਡੀਕਲ ਕਾਲਜ ਹਸਪਤਾਲ 'ਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਹੀ ਉਨ੍ਹਾਂ ਦੇ ਇਹ ਦੌਰਾ ਹੋ ਰਿਹਾ ਹੈ।
ਜਾਣੋ ਅਰਬਾਂ ਦੇ ਮਾਲਕ ਪਿਤਾ ਦਾ ਬੇਟਾ ਕਿਸ ਲਈ ਕਰ ਰਿਹਾ ਹੈ ਡਿਲਵਰੀ ਬੁਆਏ ਦੀ ਨੌਕਰੀ
NEXT STORY