ਨੈਸ਼ਨਲ ਡੈਸਕ- ਮੇਰਠ ਦੇ ਸੌਰਭ ਰਾਜਪੂਤ ਕਤਲਕਾਂਡ 'ਚ ਮੁਲਜ਼ਮ ਪਤਨੀ ਮੁਸਕਾਨ ਰਸਤੋਗੀ ਅਤੇ ਪ੍ਰੇਮੀ ਸਾਹਿਲ ਸ਼ੁਕਲਾ 14 ਦਿਨ ਬਾਅਦ ਪਹਿਲੀ ਵਾਰ ਆਹਮਣੇ-ਸਾਹਮਣੇ ਹੋਏ। ਦੋਹਾਂ ਦੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਹੋਈ। ਖ਼ਾਸ ਗੱਲ ਇਹ ਰਹੀ ਕਿ ਇਹ ਪੇਸ਼ੀ ਇਕ ਹੀ ਕਮਰੇ ਵਿਚ ਹੋਈ। ਹਾਲਾਂਕਿ ਦੋਹਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਈ ਪਰ ਉਹ ਇਕ-ਦੂਜੇ ਨੂੰ ਵੇਖ ਕੇ ਭਾਵੁਕ ਨਜ਼ਰ ਆਏ।
ਮੇਰਠ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿਚ ਦੋਹਾਂ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 14 ਦਿਨ ਹੋਰ ਵਧਾ ਦਿੱਤੀ ਹੈ। ਹੁਣ ਉਨ੍ਹਾਂ ਦੀ ਅਗਲੀ ਪੇਸ਼ੀ 15 ਅਪ੍ਰੈਲ ਨੂੰ ਹੋਵੇਗੀ। ਇਸ ਦੌਰਾਨ ਦੋਹਾਂ ਨੂੰ ਵੱਖ-ਵੱਖ ਬੈਰਕਾਂ ਵਿਚ ਹੀ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਮੁਤਾਬਕ ਮੁਸਕਾਨ ਅਤੇ ਸਾਹਿਲ ਨੂੰ ਵੱਖ-ਵੱਖ ਬੈਰਕਾਂ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਇਕ ਹੀ ਬੈਰਕ ਵਿਚ ਰਹਿਣ ਦੀ ਇੱਛਾ ਜਤਾਈ ਸੀ ਪਰ ਜੇਲ੍ਹ ਦੇ ਨਿਯਮਾਂ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਤੋਂ ਅਜਿਹਾ ਫ਼ੈਸਲਾ ਲਿਆ ਗਿਆ ਹੈ।
ਜੇਲ੍ਹ 'ਚ ਕੰਮ ਕਰਨ ਦੀ ਮਿਲੀ ਇਜਾਜ਼ਤ, ਸਾਹਿਲ ਨੂੰ ਮਿਲੇਗਾ ਮਿਹਨਤਾਨਾ
ਮੇਰਠ ਜੇਲ੍ਹ ਪ੍ਰਸ਼ਾਸਨ ਨੇ ਦੋਹਾਂ ਨੂੰ ਆਪਣੀ ਰੁਚੀ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਮੁਸਕਾਨ ਰਸਤੋਗੀ ਨੇ ਸਿਲਾਈ ਅਤੇ ਕਢਾਈ ਸਿੱਖਣ ਦੀ ਆਪਣੀ ਇੱਛਾ ਜ਼ਾਹਰ ਕੀਤੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਹਾਲਾਂਕਿ ਇਹ ਸਿਖਲਾਈ ਦੇ ਕੰਮ ਦੀ ਸ਼੍ਰੇਣੀ ਵਿਚ ਆਉਂਦਾ ਹੈ, ਇਸ ਲਈ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਵੇਗੀ। ਸਾਹਿਲ ਸ਼ੁਕਲਾ ਨੂੰ ਖੇਤੀ ਦੇ ਕੰਮ ਵਿਚ ਲਾਇਆ ਗਿਆ ਹੈ, ਜਿਸ ਨੂੰ 'ਗੈਰ-ਹੁਨਰਮੰਦ ਕੰਮ' ਮੰਨਿਆ ਜਾਂਦਾ ਹੈ। ਇਸ ਦੇ ਬਦਲੇ ਉਸ ਨੂੰ ਰੋਜ਼ਾਨਾ 50 ਰੁਪਏ ਦਿਹਾੜੀ ਦਿੱਤੀ ਜਾਵੇਗੀ। ਦਰਅਸਲ ਜੇਲ੍ਹ ਸੁਧਾਰ ਪ੍ਰਣਾਲੀ ਦਾ ਉਦੇਸ਼ ਕੈਦੀਆਂ ਨੂੰ ਵਿਅਸਤ ਰੱਖਣਾ ਅਤੇ ਉਨ੍ਹਾਂ ਨੂੰ ਹੁਨਰ ਸਿਖਾਉਣਾ ਹੈ।
ਸੌਰਭ ਰਾਜਪੂਤ ਦਾ ਕਤਲ ਕਿਵੇਂ ਹੋਇਆ?
ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ ਦੇ ਇੰਦਰਾ ਨਗਰ 'ਚ 3 ਮਾਰਚ ਦੀ ਰਾਤ ਨੂੰ ਸੌਰਭ ਰਾਜਪੂਤ ਦੀ ਪਤਨੀ ਮੁਸਕਾਨ ਰਸਤੋਗੀ ਅਤੇ ਪ੍ਰੇਮੀ ਸਾਹਿਲ ਸ਼ੁਕਲਾ ਨੇ ਕਤਲ ਕਰ ਦਿੱਤਾ ਸੀ। ਸੌਰਭ ਦੀ ਛਾਤੀ ਵਿਚ ਕਈ ਵਾਰ ਚਾਕੂ ਮਾਰੇ ਗਏ। ਇਸ ਤੋਂ ਬਾਅਦ ਉਸ ਦੀ ਗਰਦਨ ਕੱਟ ਦਿੱਤੀ ਗਈ। ਲਾਸ਼ ਨੂੰ ਇਕ ਡਰੰਮ 'ਚ ਪਾ ਕੇ ਉੱਪਰ ਸੀਮੈਂਟ ਭਰ ਦਿੱਤਾ ਗਿਆ। ਕਤਲ ਤੋਂ ਬਾਅਦ ਦੋਵੇਂ ਹਿਮਾਚਲ ਘੁੰਮਣ ਚਲੇ ਗਏ। ਹਿਮਾਚਲ ਤੋਂ ਪਰਤਣ ਤੋਂ ਬਾਅਦ ਮੁਸਕਾਨ ਨੇ ਹੀ ਪਰਿਵਾਰ ਨੂੰ ਕਤਲ ਦੀ ਸੂਚਨਾ ਦਿੱਤੀ, ਜਿਸ ਕਾਰਨ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਾ ਹੋ ਰਹੀ ਹੈ।
10ਵੀਂ ਜਮਾਤ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ, ਲਾਸ਼ ਨੇੜੇ ਮਿਲਿਆ ਪਿਸਤੌਲ
NEXT STORY