ਨਵੀਂ ਦਿੱਲੀ— ਐਸ.ਸੀ/ਐਸ.ਟੀ ਐਕਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਚੁਣਾਵੀਂ ਸੰਭਾਨਾਵਾਂ 'ਤੇ ਅਸਰ ਨਾਲ ਪਵੇ, ਇਸ ਦੇ ਲਈ ਬੀ.ਜੇ.ਪੀ ਸ਼ਾਸਿਤ ਚੁਣਾਵੀਂ ਰਾਜ ਰਿਵਿਊ ਪਟੀਸ਼ਨ ਦਾਖ਼ਲ ਕਰਨਗੇ। ਕੇਂਦਰ ਸਰਕਾਰ ਨੇ ਇਸ ਸੰਬੰਧ ਚ ਪਹਿਲੇ ਹੀ ਅਦਾਲਤ 'ਚ ਪਟੀਸ਼ਨ ਦਾਖ਼ਲ ਕਰਕੇ ਫੈਸਲੇ 'ਤੇ ਮੁੜ ਵਿਚਾਰ ਦੀ ਮੰਗ ਕੀਤੀ ਹੈ। ਹੁਣ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਸਾਨ ਸਰਕਾਰ ਵੀ ਇਸ ਮਾਮਲੇ 'ਚ ਪਾਰਟੀ ਬਣ ਸਕਦੀ ਹੈ। ਇਨ੍ਹਾਂ ਸਰਕਾਰਾਂ ਵੱਲੋਂ ਪਟੀਸ਼ਨ ਦਾਇਰ ਕਰਕੇ ਕਿਹਾ ਜਾਵੇਗਾ ਕਿ ਐਸ.ਸੀ/ਐਸ.ਟੀ ਐਕਟ 'ਤੇ ਅਦਾਲਤ ਦੇ ਫੈਸਲੇ ਨਾਲ ਇਸ ਦਾ ਉਦੇਸ਼ ਕਮਜ਼ੋਰ ਹੋਇਆ ਹੈ, ਅਜਿਹੇ 'ਚ ਮੁੜ ਵਿਚਕਾਰ ਕੀਤਾ ਜਾਣਾ ਚਾਹੀਦਾ ਹੈ।
ਦਲਿਤ ਅਤੇ ਆਦਿਵਾਸੀ ਸਮਾਜ 'ਚ ਗੁੱਸੇ ਅਤੇ ਵਿਰੋਧੀ ਧਿਰ ਦੇ ਹਮਲਾਵਰ ਰੁਖ ਨੂੰ ਦੇਖਦੇ ਹੋਏ ਤਿੰਨਾਂ ਚੁਣਾਵੀਂ ਰਾਜਾਂ ਨੇ ਪਟੀਸ਼ਨ ਦਾਖ਼ਲ ਕਰਨ ਦਾ ਫੈਸਲਾ ਲਿਆ ਹੈ। ਇਨ੍ਹਾਂ ਦੇ ਇਲਾਵਾ ਦੱਖਣੀ ਸੂਬੇ ਤਾਮਿਲਨਾਡੂ ਨੇ ਵੀ ਸੁਪਰੀਮ ਕੋਰਟ ਜਾਣ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਰਾਜ ਵੀ ਇਸ ਫੈਸਲੇ 'ਤੇ ਮੁੜ ਵਿਚਾਰ ਦੇ ਪੱਖ 'ਚ ਹਨ। ਪਾਰਟੀ ਲੀਡਰਸ਼ਿਪ ਸੁਭਾਅ ਨੂੰ ਦੇਖਦੇ ਹੋਏ ਤਿੰਨੋਂ ਚੁਣਾਵੀਂ ਰਾਜਾਂ ਨੇ ਵੀ ਪਟੀਸ਼ਨ ਦਾਖ਼ਲ ਕਰਨ ਦਾ ਫੈਸਲਾ ਲਿਆ।
ਇਨ੍ਹਾਂ ਤਿੰਨਾਂ ਰਾਜਾਂ 'ਚ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਦੀ ਵੱਡੀ ਆਬਾਦੀ ਹੈ। ਅਜਿਹੇ 'ਚ ਬੀ.ਜੇ.ਪੀ ਨੂੰ ਸ਼ੱਕ ਹੈ ਕਿ ਜੇਕਰ ਐਕਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਜਨਤਾ ਤੱਕ ਗਲਤ ਸੰਦੇਸ਼ ਗਿਆ ਤਾਂ ਫਿਰ ਉਸ ਦੀ ਚੁਣਾਵੀਂ ਸੰਭਾਨਾਵਾਂ 'ਤੇ ਅਸਰ ਪੈ ਸਕਦਾ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਬੀ.ਜੇ.ਪੀ ਲਗਾਤਾਰ ਤਿੰਨ ਵਾਰ ਸੱਤਾ 'ਚ ਹੈ। ਬੀ.ਜੇ.ਪੀ ਸ਼ਾਸਿਤ ਰਾਜਾਂ ਨੇ ਇਹ ਫੈਸਲਾ ਅਜਿਹੇ ਸਮੇਂ ਲਿਆ ਹੈ ਜਦਕਿ ਕੇਂਦਰ ਸਰਕਾਰ ਇਸ ਨੂੰ ਲੈ ਕੇ ਆਰਡੀਨੈਂਸ ਲਿਆਉਣ ਦੀ ਵੀ ਤਿਆਰੀ 'ਚ ਹੈ।
ਦਿੱਲੀ 'ਚ ਖੇਡਣ ਦੌਰਾਨ ਚੱਲੀ ਪਿਸਟਲ, ਮਾਸੂਮ ਦੀ ਮੌਤ
NEXT STORY