ਜੈਪੁਰ - ਰਾਜਸਥਾਨ ਸਰਕਾਰ ਨੇ 1 ਸਤੰਬਰ ਤੋਂ 50% ਸਮਰੱਥਾ ਨਾਲ ਸਕੂਲ, ਕਾਲਜ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇੱਥੇ ਸਰਕਾਰ ਨੇ ਜਮਾਤ 9ਵੀਂ ਤੋਂ 12ਵੀਂ ਤੱਕ ਲਈ 1 ਸਤੰਬਰ ਤੋਂ ਸਕੂਲਾਂ ਨੂੰ ਸੰਚਾਲਨ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ - ਉੱਧਵ ਸਰਕਾਰ ਨੇ ਮਾਪਿਆਂ ਨੂੰ ਦਿੱਤੀ ਵੱਡੀ ਰਾਹਤ, ਸਕੂਲਾਂ ਦੀ ਫੀਸ 'ਚ 15% ਘਟੌਤੀ ਦਾ ਦਿੱਤਾ ਹੁਕਮ
ਸਰਕਾਰ ਨੇ ਸਕੂਲਾਂ ਦੇ ਜ਼ਰੂਰੀ ਨਿਯਮ ਇਹ ਲਾਗੂ ਕੀਤਾ ਹੈ ਕਿ ਸਕੂਲੀ ਬੱਚਿਆਂ ਲਈ ਕੈਬ, ਬੱਸ ਆਟੋ ਦੇ ਚਾਲਕਾਂ ਨੂੰ ਘੱਟ ਤੋਂ ਘੱਟ ਪਹਿਲੀ ਖੁਰਾਕ ਦੇ ਨਾਲ 14 ਦਿਨ ਪਹਿਲਾਂ ਟੀਕਾ ਲੁਆਉਣਾ ਜ਼ਰੂਰੀ ਹੈ। ਦੱਸ ਦਈਏ ਕਿ ਸੂਬੇ ਵਿੱਚ ਬੀਤੇ ਸਾਲ ਮਾਰਚ ਤੋਂ ਸਕੂਲ ਬੰਦ ਹਨ। ਸੂਬੇ ਵਿੱਚ ਕੋਚਿੰਗ ਸੰਸਥਾਨਾਂ ਨੂੰ ਵੀ 1 ਸਤੰਬਰ ਤੋਂ ਸਿੱਖਿਅਕ ਅਤੇ ਗੈਰ ਸਿੱਖਿਅਕ ਸਰਗਰਮੀਆਂ ਦੋਨਾਂ ਲਈ 50% ਸਮਰੱਥਾ ਨਾਲ ਸੰਚਾਲਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਨਾਲ ਹੀ ਪੂਰੇ ਸਟਾਫ ਨੂੰ ਦੋਨਾਂ ਖੁਰਾਕ ਦਾ ਟੀਕਾਕਰਨ ਕਰਨ ਦੀ ਸ਼ਰਤ 'ਤੇ ਇਨ੍ਹਾਂ ਨੂੰ ਖੋਲ੍ਹਣ ਦੇ ਨਿਰਦੇਸ਼ ਹਨ।
ਇਹ ਵੀ ਪੜ੍ਹੋ - ਯੂ.ਪੀ. ਸਰਕਾਰ ਓਲੰਪਿਕ ਖਿਡਾਰੀਆਂ ਨੂੰ ਕਰੇਗੀ ਮਾਲਾਮਾਲ, ਕੀਤਾ ਇਹ ਐਲਾਨ
ਹੋਰ ਸੂਬਿਆਂ ਵਿੱਚ ਵੀ ਸਕੂਲ ਖੋਲ੍ਹਣ ਦੀ ਤਿਆਰੀ
ਬਿਹਾਰ ਵਿੱਚ ਪ੍ਰਾਇਮਰੀ ਤੋਂ ਲੈ ਕੇ ਹਾਇਰ ਸੈਕੰਡਰੀ ਤੱਕ ਯਾਨੀ ਜਮਾਤ 1 ਤੋਂ 10 ਤੱਕ ਦੇ ਸਾਰੇ ਸਕੂਲਾਂ ਨੂੰ ਅਗਸਤ ਦੇ ਦੂਜੇ ਹਫਤੇ ਤੋਂ ਖੋਲ੍ਹਣ ਦੀ ਉਮੀਦ ਹੈ। ਸੂਬੇ ਦੇ ਸਿੱਖਿਆ ਮੰਤਰੀ ਵਿਜੇ ਕੁਮਾਰ ਚੌਧਰੀ ਦੇ ਬਿਆਨ ਦੇ ਅਨੁਸਾਰ ਜੇਕਰ ਰਾਜ ਵਿੱਚ ਹਾਲਾਤ ਅਨੁਕੂਲ ਰਹੇ ਤਾਂ ਅਗਸਤ ਦੇ ਦੂਜੇ ਹਫਤੇ ਤੋਂ ਸਕੂਲ ਖੋਲ੍ਹਣ ਲਈ ਆਫਤ ਪ੍ਰਬੰਧਨ ਸਮੂਹ ਦੀ ਬੈਠਕ ਵਿੱਚ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਇੱਥੇ 11ਵੀਂ ਅਤੇ 12ਵੀਂ ਦੇ ਸਕੂਲ ਜੁਲਾਈ ਵਿੱਚ ਹੀ ਖੋਲ੍ਹੇ ਜਾ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂ.ਪੀ. ਸਰਕਾਰ ਓਲੰਪਿਕ ਖਿਡਾਰੀਆਂ ਨੂੰ ਕਰੇਗੀ ਮਾਲਾਮਾਲ, ਕੀਤਾ ਇਹ ਐਲਾਨ
NEXT STORY