ਲਖਨਊ : ਯੂ.ਪੀ. ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਵੱਡਾ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਯੋਗੀ ਸਰਕਾਰ ਟੋਕੀਓ ਓਲੰਪਿਕ-2020 ਵਿੱਚ ਭਾਰਤ ਵਲੋਂ ਸੋਨਾ ਤਮਗਾ ਜਿੱਤਣ ਵਾਲੇ ਨੂੰ 2 ਕਰੋੜ, ਚਾਂਦੀ ਤਮਗਾ ਹਾਸਲ ਕਰਨ ਵਾਲਿਆਂ ਨੂੰ 1.50 ਕਰੋੜ ਅਤੇ ਕਾਂਸੀ ਵਾਲਿਆਂ ਨੂੰ ਇੱਕ ਕਰੋੜ ਰੁਪਏ ਦੇਵੇਗੀ। ਇਸ ਤੋਂ ਇਲਾਵਾ ਓਲੰਪਿਕ ਵਿੱਚ ਚੌਥੇ ਸਥਾਨ 'ਤੇ ਰਹਿਣ ਵਾਲੀ ਮਹਿਲਾ ਹਾਕੀ ਟੀਮ ਦੇ ਹਰ ਮੈਂਬਰ ਨੂੰ ਵੀ ਸਰਕਾਰ ਦੁਆਰਾ 50-50 ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ - 'ਹਾਂ ਮੈਂ ਦੋਸ਼ੀ ਹਾਂ, ਜੇਕਰ...', ਟਵਿੱਟਰ ਲੌਕ ਤਾਂ ਇੰਸਟਾਗ੍ਰਾਮ ਤੋਂ ਰਾਹੁਲ ਗਾਂਧੀ ਦਾ ਸਰਕਾਰ 'ਤੇ ਹਮਲਾ
ਪ੍ਰਮੁੱਖ ਸਕੱਤਰ ਖੇਡ ਕਲਪਨਾ ਅਵਸਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਹਾਕੀ ਟੀਮ ਦੇ ਮੁੱਖ ਅਧਿਆਪਕ ਨੂੰ 25 ਲੱਖ ਰੁਪਏ ਅਤੇ ਟੀਮ ਦੇ ਹੋਰ ਮੈਬਰਾਂ ਨੂੰ 10-10 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਹਾਕੀ ਖਿਡਾਰਣ ਵੰਦਨਾ ਕਟਾਰੀਆ ਨੂੰ 25 ਲੱਖ ਰੁਪਏ ਦੀ ਵਾਧੂ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਕੁਸ਼ਤੀ ਖੇਡ ਲਈ ਦੀਪਕ ਪੁਨੀਆ ਨੂੰ 50 ਲੱਖ ਰੁਪਏ, ਗੋਲਫ ਖਿਡਾਰਣ ਆਦਿੱਤਿਆ ਅਸ਼ੋਕ ਨੂੰ 50 ਲੱਖ ਰੂਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਉੱਧਵ ਸਰਕਾਰ ਨੇ ਮਾਪਿਆਂ ਨੂੰ ਦਿੱਤੀ ਵੱਡੀ ਰਾਹਤ, ਸਕੂਲਾਂ ਦੀ ਫੀਸ 'ਚ 15% ਘਟੌਤੀ ਦਾ ਦਿੱਤਾ ਹੁਕਮ
ਯੂ.ਪੀ. ਦੇ 8 ਖਿਡਾਰੀਆਂ ਨੂੰ ਮਿਲਣਗੇ 25 ਲੱਖ ਰੁਪਏ
ਇਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਵਲੋਂ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ 08 ਖਿਡਾਰੀਆਂ ਨੂੰ 25-25 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਾਂਸੀ ਤਮਗਾ ਜੇਤੂ ਪੁਰਸ਼ ਹਾਕੀ ਟੀਮ ਦੇ ਕੁਲ 19 ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਨਾਲ ਹੀ ਟੀਮ ਦੇ ਮੁੱਖ ਅਧਿਆਪਕ ਨੂੰ 25 ਲੱਖ ਰੁਪਏ ਅਤੇ ਟੀਮ ਦੇ ਹੋਰ ਮੈਬਰਾਂ ਨੂੰ 10-10 ਲੱਖ ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਲਦੀ ਲਾਗੂ ਹੋਵੇਗਾ ਸਰਵਿਸ ਰੂਲ : ਅਵਤਾਰ ਸਿੰਘ ਹਿੱਤ
NEXT STORY