ਜੈਪੁਰ (ਭਾਸ਼ਾ) - ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਬਾਲੋਤਰਾ ’ਚ ਦੇਰ ਰਾਤ ਭਿਆਨਕ ਸੜਕ ਹਾਦਸਾ ਹੋ ਗਿਆ। ਸਿਣਧਰੀ ਥਾਣੇ ਅਧੀਨ ਪੈਂਦੇ ਸੜਾ ਪਿੰਡ ਦੇ ਕੋਲ ਮੁੱਖ ਹਾਈਵੇਅ ’ਤੇ ਇਕ ਟਰਾਲੇ ਅਤੇ ਸਕਾਰਪੀਓ ਦੀ ਆਹਮੋ-ਸਾਹਮਣੀ ਟੱਕਰ ਤੋਂ ਬਾਅਦ ਸਕਾਰਪੀਓ ’ਚ ਅੱਗ ਲੱਗ ਗਈ। ਇਸ ਹਾਦਸੇ ’ਚ ਗੱਡੀ ਸਵਾਰ 5 ਦੋਸਤਾਂ ’ਚੋਂ 4 ਦੀ ਜ਼ਿੰਦਾ ਸੜ ਕੇ ਮੌਤ ਹੋ ਗਈ, ਜਦੋਂ ਕਿ ਇਕ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ।
ਪੁਲਸ ਅਨੁਸਾਰ, ਡਾਬੜ (ਗੁਡਾਮਾਲਾਨੀ) ਨਿਵਾਸੀ 5 ਨੌਜਵਾਨ ਕਿਸੇ ਕੰਮ ਲਈ ਸਿਣਧਰੀ ਗਏ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਪਰਤ ਰਹੇ ਸਨ। ਰਾਤ ਲੱਗਭਗ 12 ਵਜੇ ਘਰ ਤੋਂ ਸਿਰਫ਼ 30 ਕਿਲੋਮੀਟਰ ਪਹਿਲਾਂ ਹੀ ਉਨ੍ਹਾਂ ਦੀ ਸਕਾਰਪੀਓ ਦੀ ਸਾਹਮਣੇ ਤੋਂ ਆ ਰਹੇ ਇਕ ਟਰਾਲੇ ਨਾਲ ਸਿੱਧੀ ਟਕਰਾਅ ਗਈ, ਜਿਸ ਤੋਂ ਬਾਅਦ ਸਕਾਰਪੀਓ ’ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੱਡੀ ’ਚ ਸਵਾਰ 4 ਨੌਜਵਾਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ, ਜਿਨ੍ਹਾਂ ਦੀ ਜ਼ਿੰਦਾ ਸੜਣ ਕਾਰਨ ਮੌਤ ਹੋ ਗਈ।
ਮਰਨ ਵਾਲਿਆਂ ਦੀ ਪਛਾਣ ਮੋਹਨ ਸਿੰਘ (35) ਪੁੱਤਰ ਧੂੜਸਿੰਘ, ਸ਼ੰਭੂ ਸਿੰਘ (20) ਪੁੱਤਰ ਦੀਪ ਸਿੰਘ, ਪਾਂਚਾਰਾਮ (22) ਪੁੱਤਰ ਲੁੰਬਾਰਾਮ, ਪ੍ਰਕਾਸ਼ (28) ਪੁੱਤਰ ਸਾਂਪਾਰਾਮ ਵਜੋਂ ਹੋਈ ਹੈ। ਗੰਭੀਰ ਰੂਪ ’ਚ ਜ਼ਖ਼ਮੀ ਸਕਾਰਪੀਓ ਡਰਾਈਵਰ ਦਿਲੀਪ ਸਿੰਘ ਨੂੰ ਮੁਢਲੇ ਇਲਾਜ ਤੋਂ ਬਾਅਦ ਬਾਲੋਤਰਾ ਰੈਫਰ ਕੀਤਾ ਗਿਆ। ਪੋਸਟਮਾਰਟਮ ਅਤੇ ਡੀ. ਐੱਨ. ਏ. ਟੈਸਟ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਸੜਕ 'ਤੇ ਟੋਇਆਂ ਕਾਰਨ ਸਕੂਲ ਵੈਨ ਪਲਟੀ, ਛੇ ਵਿਦਿਆਰਥੀ ਜ਼ਖਮੀ
NEXT STORY