ਨਵੀਂ ਦਿੱਲੀ— 2019 ਦੇ ਲੋਕਸਭਾ ਚੋਣਾਂ ਲਈ ਰਾਜਨੀਤਿਕ ਦਲ ਆਪਣੀ ਰਣਨੀਤੀ ਤਿਆਰ ਕਰਨ 'ਚ ਲੱਗੇ ਹੋਏ ਹਨ। ਦੋਵੇ ਮੁੱਖ ਪਾਰਟੀਆਂ ਨਵੇਂ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਉਨ੍ਹਾਂ ਦੇ ਸਾਹਮਣੇ ਸੀਟ ਸ਼ੇਅਰਿੰਗ ਦਾ ਮਾਮਲਾ ਸਭ ਤੋਂ ਵੱਡੀ ਮੁਸ਼ਕਿਲ ਬਣ ਕੇ ਉਭਰ ਰਿਹਾ ਹੈ। ਪਹਿਲਾਂ ਜਿਨਾਂ ਰਾਜਾਂ 'ਚ ਭਾਜਪਾ ਜੂਨੀਅਰ ਪਾਰਟਨਰ ਦੇ ਤੌਰ 'ਤੇ ਸੀ, ਹੁਣ ਉਥੇ ਆਪਣਾ ਦਬਦਬਾ ਵਧਾਇਆ ਹੈ। ਅਜਿਹੇ 'ਚ ਖੇਤਰੀ ਪਾਰਟੀਆਂ ਲਈ ਚੁਣੌਤੀ ਵਧ ਗਈ ਹੈ। ਜੋ ਪਾਰਟੀਆਂ ਭਾਜਪਾ ਦੇ ਖਿਲਾਫ ਹਨ, ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਦਲਾਂ ਤੋਂ ਦੂਜੇ ਦਲਾਂ ਤੋਂ ਆਪਣੇ ਮਤਭੇਦਾਂ ਨੂੰ ਭੁਲਾ ਕੇ ਭਾਜਪਾ ਨੂੰ ਮਾਤ ਦੇਣ ਲਈ ਗੱਠਜੋੜ ਤਿਆਰ ਕਰਨਾ ਹੈ।
ਅਜਿਹੇ ਵੀ ਪਾਰਟੀਆਂ ਹਨ ਜਿਨਾਂ ਦੀ ਮੁੱਖ ਵਿਰੋਧੀ ਕਾਂਗਰਸ ਹੈ ਅਤੇ ਉਹ ਉਸ ਗੱਠਜੋੜ 'ਚ ਸ਼ਾਮਲ ਨਹੀਂ ਹੋ ਸਕਦੀਆਂ ਹਨ, ਜਿਨਾਂ 'ਚ ਕਾਂਗਰਸ ਸ਼ਾਮਲ ਹੋਵੇ। ਇਸ ਨਾਲ ਹੀ ਕੁਝ ਦਲ ਹੁਣ ਆਪਣੇ ਪੱਤੇ ਖੋਲਣ ਤੋਂ ਬਚ ਰਹੇ ਹਨ। ਇਹ ਪਾਰਟੀਆਂ ਜੁੜਨਾ ਚਾਹੁੰਦੀਆਂ ਹਨ, ਜਿਨਾਂ 'ਚ ਜਿੱਤ ਪੱਕੀ ਹੋਵੇ। ਸੰਭਵਾਨਾ ਇਹ ਵੀ ਹੈ ਕਿ ਉਹ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਫੈਸਲਾ ਲਿਆ। ਫਿਲਹਾਲ ਰਾਜਵਾਰ ਤਸਵੀਰ ਕੁਝ ਇਸ ਤਰ੍ਹਾਂ ਹੈ-
ਉੱਤਰ ਪ੍ਰਦੇਸ਼ (80 ਲੋਕਸਭਾ ਸੀਟਾਂ)
2014 ਭਾਜਪਾ ਨੇ 71 ਸੀਟਾਂ ਜਿੱਤੀਆਂ, ਜਦੋਂਕਿ ਸਹਿਯੋਗੀ ਆਪਣਾ ਦਲ ਨੇ 2 ਸੀਟਾਂ 'ਤੇ ਕਬਜ਼ਾ ਕੀਤਾ। ਐੈੱਸ.ਪੀ. ਨੇ ਪੰਜ ਅਤੇ ਕਾਂਗਰਸ ਨੇ ੱਲੱਗਭਗ 2 ਸੀਟਾਂ ਜਿੱਤੀਆਂ ਸਨ। ਬੀ.ਐੈੱਸ.ਪੀ. ਨੂੰ ਸਭ ਤੋਂ ਵੱਡਾ ਝਟਕਾ ਲੱਗਿਆ ਸੀ। ਇਸ ਚੋਣਾਂ 'ਚ ਉਸ ਦਾ ਖਾਤਾ ਵੀ ਨਹੀਂ ਖੁੱਲਿਆ।
2017 ਦੇ ਵਿਧਾਨਸਭਾ ਚੋਣਾਂ 'ਚ ਵੀ ਪਾਰਟੀਆਂ ਨੂੰ ਵੱਡਾ ਨੁਕਸਾਨ ਚੁਕਾਣਾ ਪਿਆ, ਜਦੋਂ ਭਾਜਪਾ ਦੀ ਅਗਵਾਈ ਵਾਲੀ ਐੈੱਨ.ਡੀ.ਏ. ਨੇ 403 ਮੈਂਬਰੀ ਅਸੈਂਬਲੀ 'ਚ 325 ਸੀਟਾਂ ਸੁਰੱਖਿਅਤ ਕਰ ਲਈਆਂ ਹਨ। ਅਜਿਹੇ 'ਚ ਐੈੱਸ.ਪੀ., ਬੀ.ਐੈੱਸ.ਪੀ., ਆਰ.ਐੈੱਲ.ਡੀ. ਅਤੇ ਕਾਂਗਰਸ ਨੂੰ ਭਾਜਪਾ ਦਾ ਮੁਕਾਬਲਾ ਕਰਨ ਲਈ ਇਕਜੁਟ ਵਿਰੋਧੀ ਦੀ ਭੂਮਿਕਾ ਤਿਆਰ ਕਰਨ ਨੂੰ ਮਜ਼ਬੂਰ ਹੋਣਾ ਪਵੇਗਾ।
ਇਨ੍ਹਾਂ ਰਾਜਨੀਤਿਕ ਦਲਾਂ ਨੇ ਗੋਰਖਪੁਰ, ਫੁਲਪੁਰ ਅਤੇ ਕੈਰਾਨਾ 'ਚ ਹੋਈਆਂ ਉਪਚੋਣਾਂ 'ਚ ਇਕਜੁਟ ਵਿਰੋਧ ਦਾ ਟੈਸਟ ਵੀ ਕੀਤਾ, ਜੋ ਉਨ੍ਹਾਂ ਦੇ ਪੱਖ 'ਚ ਗਿਆ ਹੈ। ਅਜਿਹੇ 'ਚ ਉਹ ਅਗਲੀ ਚੋਣਾਂ ਲਈ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੀਆਂ ਹਨ।
ਯੀ. ਪੀ. 'ਚ ਮੋਦੀ ਕਰਨਗੇ ਹਰ ਮਹੀਨੇ ਰੈਲੀ
NEXT STORY