ਨਵੀਂ ਦਿੱਲੀ- 78ਵੇਂ ਆਜ਼ਾਦੀ ਦਿਹਾੜੇ ’ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਸ ਲਈ ਦਿੱਲੀ ਪੁਲਸ ਨੇ ਸਨਾਈਪਰਜ਼, ਸਪਾਟਰਜ਼ ਅਤੇ ਐੱਫ. ਆਰ. ਐੱਸ. (ਚਿਹਰੇ ਦੀ ਪਛਾਣ ਕਰਨ ਵਾਲੇ) ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਤਿਆਰੀ ਕਰ ਲਈ ਹੈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਲਾਲ ਕਿਲੇ ’ਤੇ ਹੋਣ ਵਾਲੇ ਪ੍ਰੋਗਰਾਮ ਦੌਰਾਨ ਲੋਕਾਂ ਦੀ ਪੁਸ਼ਟੀ ਕਰਨ ਲਈ ਇਕ ਐਪ ਦੀ ਵਰਤੋਂ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਹੋਏ ਹਮਲੇ ਨੇ ਇਸ ਆਜ਼ਾਦੀ ਦਿਹਾੜੇ ’ਤੇ ਸਨਾਈਪਰਜ਼ ਦੀ ਭੂਮਿਕਾ ਨੂੰ ਅਹਿਮ ਬਣਾ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਡਰੈਗੁਨੋਵ ਐੱਸ. ਵੀ. ਡੀ. ਰਾਈਫਲਾਂ ਨਾਲ ਨਿਸ਼ਾਨੇਬਾਜ਼ਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਰਾਈਫਲਾਂ ਨੂੰ ਜੀ-20 ਸਿਖਰ ਸੰਮੇਲਨ ਦੌਰਾਨ ਵਿਦੇਸ਼ੀ ਪਤਵੰਤਿਆਂ ਦੀ ਸੁਰੱਖਿਆ ਲਈ ਕਿਰਾਏ ’ਤੇ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਈਫਲਾਂ ਦੀ ਰੇਂਜ 800 ਮੀਟਰ ਤੋਂ ਵੱਧ ਹੈ। ਅਧਿਕਾਰੀ ਨੇ ਦੱਸਿਆ ਕਿ ਐੱਫ. ਆਰ. ਐੱਸ. ਨਾਲ ਲੈਸ ਕੈਮਰੇ ਦਿੱਲੀ ’ਚ 4-5 ਸਾਲਾਂ ਤੋਂ ਵਰਤੇ ਜਾ ਰਹੇ ਹਨ ਅਤੇ ਇਸ ਸਾਲ ਇਨ੍ਹਾਂ ਦੀ ਗਿਣਤੀ ਵਧਾ ਕੇ 1000 ਤੋਂ ਵੱਧ ਕਰ ਦਿੱਤੀ ਜਾਵੇਗੀ। ਪੁਲਸ ਨੇ ਕਿਹਾ ਕਿ ਇਸ ਸਾਲ ਐਪ ਦੇ ਰੂਪ ਵਿਚ ਇਕ ਨਵਾਂ ਸੁਰੱਖਿਆ ਉਪਾਅ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਵਰਤੋਂ ਸਥਾਨ ਦੇ ਆਲੇ-ਦੁਆਲੇ ਦੇ ਲੋਕਾਂ ਦੀ ਪੁਸ਼ਟੀ ਲਈ ਕੀਤੀ ਜਾਵੇਗੀ।
ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦਾ ਥੀਮ 'ਵਿਕਸਿਤ ਭਾਰਤ' ਹੈ, ਜੋ ਕਿ 2047 ਤੱਕ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਵਿਚ ਬਦਲਣ ਦੇ ਕੇਂਦਰ ਸਰਕਾਰ ਦੇ ਸੰਕਲਪ ਮੁਤਾਬਕ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਏ. ਭਾਰਤ ਭੂਸ਼ਣ ਬਾਬੂ ਨੇ 'ਐਕਸ' 'ਤੇ ਇਕ ਪੋਸਟ 'ਚ ਇਹ ਐਲਾਨ ਕੀਤਾ। ਬੁਲਾਰੇ ਨੇ ਲਾਲ ਕਿਲੇ ਅਤੇ 'ਵਿਕਸਿਤ ਭਾਰਤ' ਦੇ ਨਾਅਰੇ ਨੂੰ ਦਰਸਾਉਂਦਾ ਇਕ ਪੋਸਟਰ ਵੀ ਸਾਂਝਾ ਕੀਤਾ। ਟਵਿੱਟਰ 'ਤੇ ਲਿਖਿਆ, "ਆਜ਼ਾਦੀ ਦਿਹਾੜੇ 2024 ਦੀ ਥੀਮ 'ਵਿਕਸਿਤ ਭਾਰਤ' ਹੈ, ਜੋ ਕਿ 2047 ਤੱਕ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਵਿਚ ਬਦਲਣ ਦੇ ਸਰਕਾਰ ਦੇ ਵਿਜ਼ਨ ਦੇ ਅਨੁਸਾਰ ਹੈ।
ਸਰਕਾਰ ਵੱਲੋਂ ਵਧਾਈਆਂ ਬਿਜਲੀ ਦਰਾਂ ਖਿਲਾਫ ਪ੍ਰਦਰਸ਼ਨ, ਪੁਰਾਣੇ ਟੈਰਿਫ ਲਾਗੂ ਕਰਨ ਦੀ ਕੀਤੀ ਮੰਗ
NEXT STORY