ਹੈਦਰਾਬਾਦ— ਮਾਓਵਾਦੀਆਂ ਦੀ ਧਮਕੀ ਤੋਂ ਬਾਅਦ ਤੇਲੰਗਾਨਾ ਦੇ ਗ੍ਰਹਿ ਵਿਭਾਗ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਦੀ ਸੁਰੱਖਿਆ ਵਧਾਉਂਦੇ ਹੋਏ ਇਕ ਨਵੀਂ ਬੁਲੇਟਪਰੂਫ ਬੱਸ ਮੰਗਵਾਈ ਹੈ। ਪਿਛਲੇ ਹਫਤੇ ਮੁਕਾਬਲੇ 'ਚ 10 ਮਾਓਵਾਦੀਆਂ ਨੂੰ ਮਾਰ ਸੁੱਟਿਆ ਗਿਆ ਸੀ, ਜਿਸ ਤੋਂ ਬਾਅਦ ਟੀ.ਆਰ.ਐੱਸ. ਨੇਤਾਵਾਂ ਨੂੰ ਧਮਕੀਆਂ ਮਿਲੀਆਂ ਸਨ। ਸੜਕ ਅਤੇ ਆਵਾਜਾਈ ਵਿਭਾਗ ਵੱਲੋਂ ਲਿਆਂਦੀ ਜਾ ਰਹੀ ਬੱਸ 'ਚ ਨਵੀਆਂ ਸਹੂਲਤਾਂ ਅਤੇ ਸਕਿਓਰਿਟੀ ਫੀਚਰਸ ਹੋਣਗੇ। ਇਸ ਦੀ ਕੀਮਤ ਲਗਭਗ 7 ਕਰੋੜ ਰੁਪਏ ਹੋਵੇਗੀ। ਮੁੱਖ ਮੰਤਰੀ ਰਾਜ 'ਚ ਦੌਰੇ 'ਤੇ ਜਾਣ ਲਈ ਇਸ ਦਾ ਇਸਤੇਮਾਲ ਕਰਨਗੇ। ਲਗਭਗ 3 ਸਾਲ ਪਹਿਲਾਂ ਮੁੱਖ ਮੰਤਰੀ ਲਈ ਬੁਲੇਟਪਰੂਫ ਮਰਸੀਡੀਜ਼ ਬੇਨਜ਼ ਬੱਸ ਲਿਆਂਦੀ ਗਈ ਸੀ।
ਅਧਿਕਾਰਤ ਸੂਤਰਾਂ ਅਨੁਸਾਰ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ ਅਧਿਕਾਰੀਆਂ ਦੀ ਬੈਠਕ ਕਰ ਕੇ ਬੱਸ ਲਈ ਟੇਂਡਰ ਬੁਲਾਉਣ ਦਾ ਫੈਸਲਾ ਕੀਤਾ। ਇਸ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜਿਸ 'ਚ ਆਵਾਜਾਈ ਵਿਭਾਗ ਦੇ ਸਕੱਤਰ ਸੁਨੀਲ ਸ਼ਰਮਾ ਵੀ ਹੋਣਗੇ। ਕਮੇਟੀ ਬੁਲੇਟ ਅਤੇ ਮਾਈਨ ਪਰੂਫ ਬੱਸ ਦੇ ਫੀਚਰਜ਼ ਬਾਰੇ ਚਰਚਾ ਕਰੇਗੀ। ਟੇਂਡਰ ਫਾਈਨਲ ਕੀਤੇ ਜਾਣ 'ਚ 2 ਤੋਂ 3 ਮਹੀਨੇ ਦਾ ਸਮਾਂ ਲੱਗੇਗਾ। ਚੋਣਾਂ ਦੌਰਾਨ ਮੁੱਖ ਮੰਤਰੀ ਹੈਲੀਕਾਪਟਰ 'ਤੇ ਦੌਰਾ ਕਰਨਗੇ ਪਰ ਜ਼ਿਲਿਆਂ 'ਚ ਰੁਕਣ ਦੀ ਸਥਿਤੀ 'ਚ ਬੁਲੇਟ ਪਰੂਫ ਬੱਸ ਦੀ ਵਰਤੋਂ ਕੀਤੀ ਜਾਵੇਗੀ।
ਮੁੱਖ ਸਕੱਤਰ ਕੁੱਟਮਾਰ: 'ਆਪ' ਵਿਧਾਇਕ ਨਿਤਿਨ ਤਿਆਗੀ ਤੋਂ ਹੋਈ ਪੁੱਛ-ਗਿੱਛ
NEXT STORY