ਸਰਾਏਕੇਲਾ (ਵਾਰਤਾ)- ਝਾਰਖੰਡ ਦੇ ਸਰਾਏਕੇਲਾ ਜ਼ਿਲ੍ਹੇ ਦੇ ਰਾਜਨਗਰ ਥਾਣਾ ਖੇਤਰ 'ਚ ਵੀਰਵਾਰ ਨੂੰ ਇਕ ਪਿਕਅੱਪ ਵੈਨ ਦੇ ਪਲਟ ਗਈ। ਇਸ ਹਾਦਸੇ 'ਚ ਇਕ ਔਰਤ ਸਮੇਤ 7 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਘਟਨਾ ਰਾਜਨਗਰ-ਚਾਈਬਾਸਾ ਮਾਰਗ 'ਤੇ ਵਾਪਰੀ। ਪੁਲਸ ਨੇ ਕਿਹਾ ਕਿ ਚਾਈਬਾਸਾ ਤੋਂ ਰਾਜਨਗਰ ਜਾ ਰਹੀ ਪਿਕਅੱਪ ਵੈਨ 'ਚ ਕਰੀਬ 30 ਮਜ਼ਦੂਰ ਸਵਾਰ ਸਨ। ਜ਼ਖ਼ਮੀਆਂ 'ਚ 8 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਜਮਸ਼ੇਦਪੁਰ ਭੇਜ ਦਿੱਤਾ ਗਿਆ ਹੈ।
ਇਸ ਵਿਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹਾਦਸੇ 'ਤੇ ਦੁਖ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਖ਼ਮੀਆਂ ਦਾ ਇਲਾਜ ਕਰਵਾ ਰਿਹਾ ਹੈ। ਉਨ੍ਹਾਂ ਨੇ ਭਗਵਾਨ ਤੋਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰਾਂ ਨੂੰ ਇਸ ਦੁਖ਼ ਤੋਂ ਉਭਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ।
ਹੀਟਰ ਨਾਲ ਘਰ 'ਚ ਲੱਗੀ ਅੱਗ, ਮਾਂ ਅਤੇ ਧੀਆਂ ਜਿਊਂਦੀਆਂ ਸੜੀਆਂ
NEXT STORY