ਹਮੀਰਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਕੁਰਾਰਾ ਖੇਤਰ 'ਚ ਰੂਮ ਹੀਟਰ ਨਾਲ ਇਕ ਕਮਰੇ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਔਰਤ ਅਤੇ ਉਸ ਦੀਆਂ 2 ਧੀਆਂ ਦੀ ਸੜ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਜਾਲਾ ਪਿੰਡ ਵਾਸੀ ਅਨੀਤਾ ਪਾਲ (28) ਆਪਣੀਆਂ 2 ਧੀਆਂ ਮੋਹਿਨੀ (6) ਅਤੇ ਰੋਹਿਣੀ (3) ਨਾਲ ਰਹਿੰਦੀ ਸੀ, ਕਿਉਂਕਿ ਉਸ ਦਾ ਪਤੀ ਰਾਜੂ ਪਾਲ ਦਿੱਲੀ 'ਚ ਕੰਮ ਕਰਦਾ ਹੈ। ਉਨ੍ਹਾਂ ਕਿਹਾ,''ਬੁੱਧਵਾਰ ਅੱਧੀ ਰਾਤ ਗੁਆਂਢੀਆਂ ਨੇ ਉਨ੍ਹਾਂ ਦੇ ਘਰੋਂ ਧੂੰਆਂ ਨਿਕਲਦੇ ਦੇਖਿਆ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਵੇਖਿਆ ਕਿ ਜਿਸ ਕਮਰੇ 'ਚ ਅਨੀਤਾ ਅਤੇ ਉਸ ਦੀਆਂ ਧੀਆਂ ਰਹਿੰਦੀਆਂ ਸਨ, ਉਹ ਬਾਹਰੋਂ ਬੰਦ ਸੀ।''
ਪੁਲਸ ਸੂਤਰਾਂ ਨੇ ਦੱਸਿਆ ਕਿ ਜਦੋਂ ਤੱਕ ਗੁਆਂਢੀਆਂ ਨੇ ਤਾਲਾ ਤੋੜਿਆ, ਉਦੋਂ ਤੱਕ ਅਨੀਤਾ ਅਤੇ ਉਸ ਦੀਆਂ ਦੋਵੇਂ ਧੀਆਂ ਦੀ ਸੜ ਕੇ ਮੌਤ ਹੋ ਚੁੱਕੀ ਸੀ ਅਤੇ ਪੂਰਾ ਕਮਰਾ ਅੱਗ ਦੀ ਲਪੇਟ 'ਚ ਆ ਗਿਆ ਸੀ। ਉਨ੍ਹਾਂ ਕਿਹਾ,''ਅਨੀਤਾ ਦਾ ਭਰਾ ਪੱਪੂ ਪਿਛਲੇ ਇਕ ਹਫ਼ਤੇ ਤੋਂ ਪਰਿਵਾਰ ਨਾਲ ਰਹਿ ਰਿਹਾ ਸੀ ਪਰ ਘਟਨਾ ਦੇ ਬਾਅਦ ਤੋਂ ਉਹ ਲਾਪਤਾ ਸੀ।'' ਜ਼ਿਲ੍ਹਾ ਅਧਿਕਾਰੀ ਚੰਦਰ ਭੂਸ਼ਣ ਅਤੇ ਪੁਲਸ ਸੁਪਰਡੈਂਟ ਸ਼ੁਭਮ ਪਟੇਲ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ, ਜਦੋਂ ਕਿ ਗੁਆਂਢੀਆਂ ਨੇ ਦਾਅਵਾ ਕੀਤਾ ਕਿ ਘਟਨਾ ਸ਼ੱਕੀ ਸੀ। ਸੂਤਰਾਂ ਨੇ ਕਿਹਾ,''ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਪੁਲਸ ਅਨੀਤਾ ਦੇ ਭਰਾ ਪੱਪੂ ਦੀ ਭਾਲ ਕਰ ਰਹੀ ਹੈ।''
ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਲਿਜਾ ਰਹੇ ਪੁੱਤ ਦੀ ਮਦਦ ਕਰਨ ਵਾਲਾ ਗ੍ਰਿਫ਼ਤਾਰ, ਮਾਮਲੇ 'ਚ ਆਇਆ ਨਵਾਂ ਮੋੜ
NEXT STORY