ਮਹੇਸਾਣਾ— ਗੁਜਰਾਤ ਦੇ ਮਹੇਸਾਣਾ ਜ਼ਿਲੇ 'ਚ ਪਾਲਨਪੁਰ-ਉਂਝਾ ਰਾਜਮਾਰਗ 'ਤੇ ਵੀਰਵਾਰ ਦੇਰ ਰਾਤ ਇਕ ਸੜਕ ਹਾਦਸੇ 'ਚ 2 ਸਕੇ ਭਰਾਵਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਕ ਕਾਰ 'ਚ ਸਵਾਰ ਹੋ ਕੇ ਅਹਿਮਦਾਬਾਦ ਵਾਸੀ 7 ਨੌਜਵਾਨ ਪਾਲਨਪੁਰ ਤੋਂ ਅਹਿਮਦਾਬਾਦ ਵਾਪਸ ਆ ਰਹੇ ਸਨ।
ਇਸੇ ਦੌਰਾਨ ਮਹੇਸਾਣਾ ਨੇੜੇ ਰਾਤ ਲਗਭਗ ਡੇਢ ਵਜੇ ਉਨ੍ਹਾਂ ਦੀ ਕਾਰ ਦਾ ਪਹੀਆ ਫਟਣ ਕਾਰਨ ਇਹ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੀ ਇਕ ਬੱਸ ਨਾਲ ਟਕਰਾ ਗਈ। ਬੱਸ ਰਾਜਸਥਾਨ ਵੱਲ ਜਾ ਰਹੀ ਸੀ। ਇਸ ਹਾਦਸੇ 'ਚ ਕਾਰ ਚਾਲਕ ਸਮੇਤ ਇਸ 'ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਬੱਸ ਦਾ ਅਗਲਾ ਹਿੱਸਾ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
6 ਬੇਟੀਆਂ ਨੇ ਦਿੱਤਾ ਪਿਤਾ ਦੀ ਅਰਥੀ ਨੂੰ ਮੋਢਾ, ਇਸ ਤਰ੍ਹਾਂ ਪੂਰੀ ਕੀਤੀ ਆਖ਼ਰੀ ਇੱਛਾ
NEXT STORY