ਸ਼੍ਰੀਨਗਰ — ਕਸ਼ਮੀਰ 'ਚ ਸੋਮਵਾਰ ਦੀ ਰਾਤ ਤੋਂ ਲਗਾਤਾਰ ਭਾਰੀ ਬਰਫ ਪੈਣ ਕਾਰਨ ਕੰਟਰੋਲ ਰੇਖਾ ਦੇ ਕੋਲ ਸਥਿਤ ਪਿੰਡਾਂ ਸਮੇਤ ਕਈ ਹੋਰ ਪਿੰਡਾਂ ਵੱਲ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਰਫ ਪੈਣ ਕਾਰਨ ਸਾਧਨਾ ਟੌਪ, ਰਾਜਦਾਨ ਦਰਾਂ, ਜੀ-ਗਲੀ ਅਤੇ ਫਿਰਕਿਆਨ ਵੱਲ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸੜਕਾਂ 'ਤੇ ਤਿੰਨ ਫੁੱਟ ਤੱਕ ਬਰਫ ਜੰਮ੍ਹ ਗਈ ਹੈ। ਇਸ ਦੇ ਨਾਲ ਹੀ ਬਾਂਦੀਪੋਰਾ ਤੋਂ ਬਾਰਡਰ ਸ਼ਹਿਰ ਗੁਰੇਜ ਦੀ ਰਾਜਦਾਨ ਖੇਤਰ 'ਚ ਇਸ ਵਾਰ ਘੱਟ ਬਰਫ ਪੈਣ ਕਾਰਨ ਆਵਾਜਾਈ ਆਮ ਹੈ।
ਅਧਿਕਾਰੀਆਂ ਨੇ ਕਿਹਾ ਹੈ ਕਿ ਬਾਂਦੀਪੋਰਾ-ਗੁਰੇਜ ਰੋਡ 'ਤੇ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਇਲਾਕੇ ਦਾ ਸਥਿਤੀ ਦੇਖਣ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਤਾਜ਼ਾ ਜਾਣਕਾਰੀ ਮਿਲਣ ਸਮੇਂ ਤੱਕ ਬਰਫਬਾਰੀ ਜ਼ਾਰੀ ਸੀ। ਕੁਪਵਾੜਾ ਤੋਂ ਪੀ.ਸੀ.ਆਰ.ਐੱਫ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਧਨਾ ਟੌਪ 'ਤੇ 6 ਇੰਚ ਤੱਕ ਬਰਫ ਜਮ੍ਹਾ ਹੋ ਜਾਣ ਦੇ ਕਾਰਨ ਪ੍ਰਸ਼ਾਸਨ ਨੇ ਕੁਪਵਾੜਾ ਤੰਗਧਾਰ ਮਾਰਗ 'ਤੇ ਆਵਾਜਾਈ ਨੂੰ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਨਵਰੀ ਦੇ ਪਹਿਲੇ ਹਫਤੇ ਦੇ ਦੌਰਾਨ ਸਾਧਨਾ ਟੌਪ 'ਤੇ ਭਾਰੀ ਮਾਤਰਾ 'ਚ ਬਰਫ ਪੈਣ ਕਾਰਨ ਬੀ.ਆਰ.ਓ. ਦੇ ਇਕ ਅਧਿਕਾਰੀ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ।
ਆਸਿਫਾ ਦੇ ਮਾਤਾ-ਪਿਤਾ ਮਿਲੇ ਮੁੱਖ ਮੰਤਰੀ ਨੂੰ, ਜਲਦ ਜਾਂਚ ਕਰਵਾਉਣ ਦੀ ਮੰਗ
NEXT STORY