ਗੁੜਗਾਓਂ— ਲੜਕੀਆਂ ਨਾਲ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਹੁੰਦੀਆਂ ਹਨ ਤਾਂ ਪੁਲਸ ਐਕਟਿਵ ਹੋ ਜਾਂਦੀ ਹੈ ਪਰ ਲੜਕਿਆਂ ਦੇ ਮਾਮਲਿਆਂ 'ਚ ਅਜਿਹਾ ਨਹੀਂ ਹੁੰਦਾ ਹੈ। ਇਸ ਕਾਰਨ ਲੜਕੀਆਂ ਦੇ ਮੁਕਾਬਲੇ ਲੜਕੇ ਜਿਨਸੀ ਸ਼ੋਸ਼ਣ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਹ ਖੁਲਾਸਾ ਹੋਇਆ ਹੈ ਐੱਸ.ਸੀ.ਈ.ਆਰ.ਟੀ. ਦੇ ਸਰਵੇ 'ਚ, ਜੋ 6 ਮਹੀਨਿਆਂ ਦੌਰਾਨ ਪੂਰੇ ਪ੍ਰਦੇਸ਼ ਦੇ 33460 ਬੱਚਿਆਂ 'ਤੇ ਕੀਤਾ ਗਿਆ। ਇਨ੍ਹਾਂ 'ਚ ਗੁੜਗਾਓਂ ਦੇ 1089 ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ 'ਚ ਲੜਕਿਆਂ ਦੀ ਗਿਣਤੀ 44.9 ਫੀਸਦੀ ਅਤੇ ਲੜਕੀਆਂ ਦੀ ਗਿਣਤੀ 55.1 ਫੀਸਦੀ ਸੀ। ਸਟੇਟ ਕਾਊਂਸਿਲ ਆਫ ਐਜ਼ੂਕੇਸ਼ਨ ਰਿਸਰਚ ਐਂਡ ਟਰੇਨਿੰਗ (ਐੱਸ.ਸੀ.ਈ.ਆਰ.ਟੀ.) ਨੇ 2017-18 ਦੇ ਸੈਸ਼ਨ 'ਚ ਪ੍ਰਦੇਸ਼ ਦੇ ਕਈ ਸਰਕਾਰੀ ਸਕੂਲਾਂ 'ਚ ਸਰਵੇ ਕਰਵਾਇਆ, ਜਿਸ 'ਚ ਵਿਦਿਆਰਥੀ-ਵਿਦਿਆਰਥਣਾਂ ਤੋਂ ਵੱਖ-ਵੱਖ ਸਵਾਲ ਪੁੱਛੇ ਗਏ। ਇਸ ਲਈ ਐੱਸ.ਸੀ.ਈ.ਆਰ.ਟੀ. ਨੇ ਇਕ ਪ੍ਰਸ਼ਨਾਵਲੀ ਤਿਆਰ ਕੀਤੀ, ਜਿਸ ਨੂੰ ਜ਼ਿਲਾ ਸਿੱਖਿਆ ਅਤੇ ਟਰੇਨਿੰਗ ਸੰਸਥਾ ਵੱਲੋਂ ਵੱਖ-ਵੱਖ ਸਕੂਲਾਂ 'ਚ ਜਾ ਕੇ ਬੱਚਿਆਂ ਤੋਂ ਭਰਵਾਈ ਗਈ। ਇਸ 'ਚ ਇਹ ਸਾਹਮਣੇ ਆਇਆ ਕਿ ਲੜਕੀਆਂ ਦੇ ਮੁਕਾਬਲੇ ਲੜਕੇ ਵਧ ਗਿਣਤੀ 'ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਬੱਚਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ, ਗੁਆਂਢੀ, ਦੋਸਤ ਆਦਿ ਹੀ ਸ਼ਾਮਲ ਸਨ।
ਬੱਚੇ ਜਿਨਸੀ ਸ਼ੋਸ਼ਣ ਵਰਗੇ ਮੁੱਦਿਆਂ ਨੂੰ ਲੈ ਕੇ ਜਾਗਰੂਕ ਹੋ ਰਹੇ ਹਨ ਅਤੇ ਇਨ੍ਹਾਂ 'ਤੇ ਖੁੱਲ੍ਹ ਕੇ ਗੱਲ ਕਰ ਰਹੇ ਹਨ। ਐੱਸ.ਸੀ.ਈ.ਆਰ.ਟੀ. ਦੀ ਸਰਵੇ ਰਿਪੋਰਟ 'ਚ ਵੀ ਇਹ ਨਿਕਲ ਕੇ ਆਇਆ ਹੈ। ਜੇਕਰ ਬੱਚੇ ਸਕੂਲ ਟਾਈਮ ਤੋਂ ਹੀ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਸਾਵਧਾਨ ਹੋਣਗੇ ਤਾਂ ਅਜਿਹੀਆਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਹੈ।
ਬੇਕਾਬੂ ਹੋਏ ਟਰੱਕ ਨੇ 3 ਟੀਚਰਾਂ ਨੂੰ ਕੁਚਲਿਆ, ਇਕ ਦੀ ਮੌਕੇ 'ਤੇ ਮੌਤ
NEXT STORY