ਮੁੰਬਈ-ਬਦਨਾਮ ਗੈਂਗਸਟਰ ਛੋਟਾ ਸ਼ਕੀਲ ਦੀ ਪਤਨੀ ਆਇਸ਼ਾ ਨੇ 'ਡੀ' ਦਾ ਟੱਬਰ ਛੱਡ ਦਿੱਤਾ ਹੈ। ਪਹਿਲਾਂ ਉਹ ਕਰਾਚੀ 'ਚ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਅੰਡਰਵਰਲਡ ਸਰਗਨਾ ਦਾਊਦ ਇਬ੍ਰਾਹੀਮ ਦੇ ਸੱਜੇ ਹੱਥ ਅਤੇ ਉਸ ਦੇ ਪਤੀ ਛੋਟਾ ਸ਼ਕੀਲ ਦੀ ਮੌਤ ਦੀ ਖਬਰ ਆਈ ਸੀ। ਉਸ ਤੋਂ ਬਾਅਦ ਆਇਸ਼ਾ ਨੇ ਕਰਾਚੀ ਛੱਡ ਦਿੱਤਾ ਅਤੇ ਲਾਹੌਰ ਚਲੀ ਗਈ। ਇਸ ਗੱਲ ਦਾ ਖੁਲਾਸਾ 'ਡੀ' ਦੇ ਦੋ ਗੁਰਗਿਆਂ ਨਾਲ ਗੱਲਬਾਤ ਦੀ ਟੇਪ ਤੋਂ ਹੋਇਆ ਹੈ।
ਇਸ ਸਬੰਧੀ ਜੋ ਆਡੀਓ ਟੇਪ ਸਾਹਮਣੇ ਆਏ ਹਨ, ਉਸ ਮੁਤਾਬਕ ਛੋਟਾ ਸ਼ਕੀਲ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਕਤ ਟੇਪ 'ਚ ਦਾਊਦ ਦੇ ਦੋ ਗੁਰਗਿਆਂ ਬਿਲਾਲ ਅਤੇ ਸਲੀਮ ਦੀ ਗੱਲਬਾਤ ਹੈ। ਸਲੀਮ ਇਸ 'ਚ ਇਹ ਕਹਿੰਦਿਆਂ ਸੁਣਿਆ ਗਿਆ ਹੈ ਕਿ ਉਹ ਸ਼ਕੀਲ ਦੀ ਮੌਤ ਸਬੰਧੀ ਹਰ ਗੱਲ ਜਾਣਦਾ ਹੈ। ਇਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਛੋਟਾ ਸ਼ਕੀਲ ਨੂੰ ਆਈ. ਐੱਸ. ਆਈ. ਦੇ ਨਿਰਦੇਸ਼ਾਂ 'ਤੇ ਕਤਲ ਕੀਤਾ ਗਿਆ ਹੈ। 57 ਸਾਲਾ ਸ਼ਕੀਲ ਨੂੰ ਕਤਲ ਕਰਨ ਲਈ ਆਈ. ਐੱਸ. ਆਈ. ਨੇ ਆਪਣੇ ਸ਼ੂਟਰਾਂ ਦੀ ਵਰਤੋਂ ਕੀਤੀ ਸੀ।
ਛੋਟਾ ਸ਼ਕੀਲ ਦਾਊਦ ਦਾ ਸਭ ਤੋਂ ਭਰੋਸੇਯੋਗ ਸੀ। ਉਸ ਦੀ ਮੌਤ ਪਿੱਛੋਂ ਦਾਊਦ ਸਦਮੇ 'ਚ ਹੈ। ਸ਼ਕੀਲ ਦੀ ਮੌਤ ਬਾਰੇ ਕਈ ਥਿਊਰੀਆਂ ਸਾਹਮਣੇ ਆਈਆਂ ਹਨ, ਇਸ ਲਈ ਇਹ ਕਹਿਣਾ ਔਖਾ ਹੈ ਕਿ ਅਸਲ 'ਚ ਮੌਤ ਕਿਵੇਂ ਹੋਈ।
ਅਮਿਤ ਸ਼ਾਹ ਨੇ ਇੰਝ ਘਟਾਇਆ 20 ਕਿੱਲੋ ਭਾਰ
NEXT STORY