ਮਹਿੰਦਰਗੜ੍ਹ— 3 ਏਕੜ ਜ਼ਮੀਨ ਨੂੰ ਆਪਣੇ ਨਾਂ ਕਰਵਾਉਣ ਲਈ ਬੇਟੇ ਨੇ ਆਪਣੇ ਪਿਤਾ ਨੂੰ ਬੰਧਕ ਬਣਾ ਕੇ ਉਸ 'ਤੇ ਜ਼ੁਲਮ ਕੀਤਾ। ਪਿਤਾ ਨੇ ਆਪਣੀ ਇਸ ਜ਼ਮੀਨ ਨੂੰ ਬੇਟੇ ਦੇ ਨਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਵੀਰਵਾਰ ਨੂੰ 66 ਸਾਲਾਂ ਬਲਬੀਰ ਸਿੰਘ ਨੂੰ ਮਹਿੰਦਰਗੜ੍ਹ ਜ਼ਿਲੇ ਦੇ ਢਾਲਰੀ ਪਿੰਡ ਸਥਿਤ ਉਨ੍ਹਾਂ ਨੂੰ ਬਚਾਇਆ ਜਿਥੇ ਉਨ੍ਹਾਂ ਨੂੰ ਬੰਨ੍ਹ ਕੇ ਰੱਖਿਆ ਗਿਆ ਸੀ।
ਬੇਟੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਮੰਜੇ ਨਾਲ ਬੰਨ੍ਹ ਕੇ ਰੱਖਿਆ ਅਤੇ ਖਾਣਾ ਤੱਕ ਨਹੀਂ ਦਿੱਤਾ। ਜਦੋਂ ਪੜੋਸੀਆਂ ਨੇ ਉਨ੍ਹਾਂ ਦੀ ਚੀਕ ਸੁਣੀ ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਖਬਰ ਦਿੱਤੀ। ਪੁਲਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਬਚਾ ਕੇ ਇਕ ਸਹਿਤ ਦੇਖਭਾਲ ਕੇਂਦਰ ਭੇਜਿਆ ਅਤੇ ਫਿਰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਇਲਾਜ ਤੋਂ ਬਾਅਦ ਪੀੜਤ ਨੇ ਆਪਣੇ ਪਰਿਵਾਰ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਜ਼ਮੀਨ ਲਈ ਉਸ ਦੇ ਬੇਟੇ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਮੰਜੇ ਨਾਲ ਬੰਨ੍ਹ ਕੇ ਭੁੱਖਾ ਰੱਖਿਆ। ਮਹਿੰਦਰਗੜ੍ਹ ਦੇ ਨੰਗਲ ਚੌਧਰੀ ਪੁਲਸ ਸਟੇਸ਼ਨ ਦੇ ਅਧਿਕਾਰੀ ਕਮਲਦੀਪ ਰਾਣਾ ਨੇ ਕਿਹਾ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਪਾਕਿਸਤਾਨ 'ਚ ਇਸ਼ ਨਿੰਦਾ ਦੇ ਦੋਸ਼ੀ ਸ਼ਿਆ ਮੁਸਲਿਮ ਨੂੰ ਮਿਲੀ ਮੌਤ ਦੀ ਸਜ਼ਾ
NEXT STORY