ਠਾਣੇ— ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੀ ਸੰਸਦ ਸੁਪ੍ਰਿਯਾ ਸੁਲੇ ਖਿਲਾਫ ਇਤਰਾਜ਼ਯੋਗ ਟਵੀਟ ਕਰਨ ਵਾਲੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਰਾਕਾਂਪਾ ਦੇ ਵਿਧਾਇਕ ਜਿਤੇਂਦਰ ਅਹਿਵਾਡ ਦੀ ਸ਼ਿਕਾਇਤ ਦੇ ਆਧਾਰ 'ਤੇ ਕੱਲ ਵਰਤਕ ਨਗਰ ਪੁਲਸ ਥਾਣੇ 'ਚ ਇਸ ਸੰਬੰਧ 'ਚ ਇਕ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਪ੍ਰਿਯਾ ਸੁਲੇ ਖਿਲਾਫ ਕਥਿਤ ਤੌਰ 'ਤੇ ਇਤਰਾਜ਼ਯੋਗ ਟਵੀਟ ਕਰਨ ਦੇ ਸਿਲਸਿਲੇ 'ਚ ਵਾਲਚੰਦ ਗੀਤੇ ਨਾਮਕ ਵਿਅਕਤੀ ਖਿਲਾਫ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ।
ਵਰਤਕ ਨਗਰ ਪੁਲਸ ਦੇ ਗੀਤੇ ਖਿਲਾਫ ਭਾਰਤੀ ਦੰਡ ਜਾਬਤਾ (ਆਈ.ਪੀ.ਸੀ) ਦੀ ਧਾਰਾ 354(ਡੀ), 509 ਅਤੇ 500 ਅਤੇ ਸੂਚਨਾ ਤਕਨਾਲੋਜੀ ਦੀ ਧਾਰਾ 67 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਆਪਣੀ ਸ਼ਿਕਾਇਤ 'ਚ ਜਿਤੇਂਦਰ ਨੇ ਕਿਹਾ ਦੋਸ਼ੀ ਨੇ ਸੁਲੇ ਦੇ ਟਵੀਟਰ ਹੈਂਡਲ 'ਤੇ ਉਨ੍ਹਾਂ ਦੇ ਖਿਲਾਫ ਇਤਰਾਜ਼ਯੋਗ ਟਵੀਟ ਕੀਤੇ ਹਨ। ਵਿਧਾਇਕ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਇਨ੍ਹਾਂ ਇਤਰਾਜਯੋਗ ਸੰਦੇਸ਼ਾਂ ਨੇ ਰਾਕਾਂਪਾ ਵਰਕਰਾਂ ਦੀ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਹੁਣ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ ਅਤੇ ਜਾਂਚ ਜਾਰੀ ਹੈ। ਸੁਲੇ ਰਾਕਾਂਪਾ ਮੁਖੀ ਸ਼ਰਦ ਪਵਾਰ ਦੀ ਬੇਟੀ ਹੈ ਅਤੇ ਮਹਾਰਾਸ਼ਟਰ ਦੀ ਬਾਰਾਮਤੀ ਚੋਣ ਖੇਤਰ ਤੋਂ ਲੋਕਸਭਾ ਮੈਂਬਰ ਹੈ।
ਕੁਪਵਾੜਾ 'ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਜਵਾਨ ਸ਼ਹੀਦ
NEXT STORY