ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਸ਼ਾਸਨ ਨੂੰ ਸਿਰਫ ਇਕ ਵਿਅਕਤੀ ਦੇ ਆਲੇ-ਦੁਆਲੇ ਦੇਖ ਰਾਜਗ ਦੇ ਮੈਂਬਰਾਂ ਦਰਮਿਆਨ ਨਿਰਾਸ਼ਾ ਵਧ ਰਹੀ ਹੈ ਅਤੇ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਜਪਾ ਦੇ ਕੁਝ ਸਾਥੀ ਡੁੱਬਦੀ ਕਿਸ਼ਤੀ ਦਾ ਸਾਥ ਛੱਡ ਰਹੇ ਹਨ। ਥਰੂਰ ਨੇ ਇਹ ਵੀ ਕਿਹਾ ਕਿ ਭਾਜਪਾ ਨੂੰ ਇਹ ਮਹਿਸੂਸ ਕਰਨਾ ਹੀ ਹੋਵੇਗਾ ਕਿ ਜਦੋਂ ਤੁਹਾਡੇ ਦੋਸਤ ਹੀ ਤੁਹਾਡੇ ਤੋਂ ਨਾਖੁਸ਼ ਹਨ ਤਾਂ ਪੂਰਾ ਦੇਸ਼ ਤਾਂ ਤੁਹਾਡੇ ਪ੍ਰਦਰਸ਼ਨ ਨੂੰ ਲੈ ਕੇ ਹੋਰ ਵਧ ਨਕਾਰਾਤਮਕ ਹੋਵੇਗਾ ਹੀ। ਉਨ੍ਹਾਂ ਨੇ ਕਿਹਾ,''ਇਕ ਵਿਅਕਤੀ ਨੂੰ ਸਰਵੇਸਰਵਾ ਬਣਾਏ ਜਾਣ ਨਾਲ ਰਾਜਗ ਦੇ ਮੈਂਬਰਾਂ ਦਰਮਿਆਨ ਨਿਰਾਸ਼ਾ ਸਪੱਸ਼ਟ ਤੌਰ 'ਤੇ ਵਧ ਰਹੀ ਹੈ, ਜੋ ਅਸੀਂ ਮੌਜੂਦਾ ਸਰਕਾਰ 'ਚ ਦੇਖੀ ਹੈ ਅਤੇ ਭਾਜਪਾ ਦੇ ਕੁਝ ਸਹਿਯੋਗੀਆਂ ਦਾ ਡੁੱਬਦੀ ਕਿਸ਼ਤੀ ਦਾ ਸਾਥ ਛੱਡਣਾ ਸ਼ੁਰੂ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਗਠਜੋੜ 'ਚ ਸਭ ਠੀਕ ਨਹੀਂ ਚੱਲ ਰਿਹਾ। ਤਿਰੁਅਨੰਤਪੁਰਮ ਤੋਂ ਸੰਸਦ ਮੈਂਬਰ ਨੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੀ ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ) ਦੀ ਕਾਰਜਸ਼ੈਲੀ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਯੂ.ਪੀ.ਏ. ਹਮੇਸ਼ਾ ਤੋਂ ਸਮੂਹਕ ਅਤੇ ਵਿਚਾਰਸ਼ੀਲ ਲੀਡਰਸ਼ਿਪ ਦਾ ਗਠਜੋੜ ਰਿਹਾ ਹੈ, ਜਿੱਥੇ ਹਰ ਕਿਸੇ ਦੀ ਗੱਲ ਸੁਣੀ ਜਾਂਦੀ ਹੈ ਅਤੇ ਸਾਰਿਆਂ 'ਤੇ ਗੌਰ ਕੀਤਾ ਜਾਂਦਾ ਹੈ।
ਥਰੂਰ ਨੇ ਕਿਹਾ ਕਿ ਯੂ.ਪੀ.ਏ. ਨੇ ਸਾਰਿਆਂ ਨੂੰ ਸਾਥ ਲੈਂਦੇ ਹੋਏ ਕਰੀਬ ਇਕ ਦਹਾਕੇ ਤੱਕ ਭਾਰਤੀ ਰਾਜਤੰਤਰ ਦੇ ਦਾਇਰੇ 'ਚ ਰਹਿ ਕੇ ਸਫਲਤਾਪੂਰਵਕ ਕੰਮ ਕੀਤਾ ਹੈ ਅਤੇ ਇਹ ਯਕੀਨੀ ਤੌਰ 'ਤੇ ਇਕ ਅਜਿਹੀ ਵਿਸ਼ੇਸ਼ਤਾ ਹੈ, ਜੋ ਉਸ ਨੂੰ ਮੌਜੂਦਾ ਸ਼ਾਸਨ ਦੇ ਆਕਰਸ਼ਕ ਬਦਲ ਦੇ ਤੌਰ 'ਤੇ ਪੇਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਕੁਝ ਹੀ ਮਹੀਨੇ ਪਹਿਲਾਂ ਭਾਜਪਾ ਨੇ 2 ਮੁੱਖ ਸਹਿਯੋਗੀਆਂ- ਚੰਦਰਬਾਬੂ ਨਾਇਡੂ ਦੀ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਅਤੇ ਉਪੇਂਦਰ ਕੁਸ਼ਵਾਹਾ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਦਾ ਸਾਥ ਗਵਾ ਦਿੱਤਾ ਹੈ। ਇਸ ਤੋਂ ਇਲਾਵਾ ਭਗਵਾ ਪਾਰਟੀ ਨੂੰ ਉੱਤਰ ਪ੍ਰਦੇਸ਼ 'ਚ ਵੀ ਆਪਣੇ ਸਹਿਯੋਗੀਆਂ- ਅਪਣਾ ਦਲ (ਐੈੱਸ) ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸ.ਬੀ.ਐੱਸ.ਪੀ.) ਦਾ ਦਬਾਅ ਝੱਲਣਾ ਪੈ ਰਿਹਾ ਹੈ, ਜਿਨ੍ਹਾਂ ਦੇ ਖੇਮੇ ਤੋਂ ਅਸੰਤੁਸ਼ਟੀ ਦੇ ਸੁਰ ਉੱਠਦੇ ਸੁਣਾਈ ਪੈਣ ਲੱਗੇ ਹਨ।
ਬਗੈਰ ਸਲਾਹ ਐਂਟੀਬਾਇਓਟਿਕ ਮਤਲਬ ਮੂਸੀਬਤ ਨੂੰ ਸੱਦਾ
NEXT STORY