ਨਵੀਂ ਦਿੱਲੀ— ਮੀ ਟੂ ਕੈਂਪੇਨ ਤਹਿਤ ਹੁਣ ਤੱਕ ਕਈ ਮਸ਼ਹੂਰ ਲੋਕਾਂ 'ਤੇ ਦੋਸ਼ ਲੱਗੇ ਹਨ, ਜਿਸ 'ਚ ਨੇਤਾ, ਲੇਖਕ ਅਤੇ ਪੱਤਰਕਾਰ ਸ਼ਾਮਲ ਹਨ। ਇਸ ਪੂਰੇ ਮਾਮਲੇ 'ਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪੇਨ ਦਾ ਫਾਇਦਾ ਹੈ ਕਿ ਮਰਦ ਆਪਣੇ ਮਿਜ਼ਾਜ ਨੂੰ ਲੈ ਕੇ ਸੰਭਲ ਗਏ ਹਨ। ਥਰੂਰ ਨੇ ਇਸ ਕੈਂਪੇਨ ਦੇ ਜ਼ਰੀਏ ਆਪਣਾ ਦਰਦ ਸਾਂਝਾ ਕਰਨ ਵਾਲੀਆਂ ਔਰਤਾਂ ਦੀ ਤਾਰੀਫ ਕੀਤੀ ਹੈ।
ਥਰੂਰ ਨੇ ਕਿਹਾ ਕਿ ਮੀ ਟੂ ਕੈਂਪੇਨ ਸਿਰਫ ਇਕ ਬੇਹੂਦਾ ਯੌਨ ਕਰਮ ਨਹੀਂ ਹੈ ਸਗੋਂ ਆਪਣੀ ਪੋਜੀਸ਼ਨ ਦੀ ਗਲਤ ਵਰਤੋਂ ਕਰਨਾ ਹੈ। ਜੋ ਲੋਕ ਪੀੜਤ ਹਨ, ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਆਪਣਾ ਕਰੀਅਰ ਅਤੇ ਇੱਜ਼ਤ ਬਚਾਉਣੀ ਹੈ ਤਾਂ ਇਸ ਨੂੰ ਮੁੱਦਾ ਨਾ ਬਣਾਓ ਜੋ ਕਿ ਅਮਨੁੱਖਤਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਔਰਤਾਂ ਕੋਲ ਸਭ ਤੋਂ ਵਧੀਆ ਹਥਿਆਰ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨਾਲ ਗਲਤ ਕੀਤਾ, ਉਨ੍ਹਾਂ ਦਾ ਨਾਂ ਸਭ ਦੇ ਸਾਹਮਣੇ ਲਿਆਉਣ। ਜਿਹੜੇ ਆਰੋਪਾਂ 'ਚ ਸੱਚਾਈ ਨਹੀਂ ਹੈ, ਉਥੇ ਸੱਚ ਸਾਹਮਣੇ ਆ ਜਾਵੇਗਾ ਪਰ ਆਪਣੀ ਦਰਦ ਭਰੀ ਕਹਾਣੀ ਦੱਸਣ ਲਈ ਔਰਤਾਂ ਨੂੰ ਬਹੁਤ ਹਿੰਮਤ ਜੁਟਾਉਣੀ ਪੈਂਦੀ ਹੈ। ਹੁਣ ਤੱਕ ਸਾਹਮਣੇ ਆਏ ਮਾਮਲਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਮੀ ਟੂ ਕੈਂਪੇਨ ਦੇ ਜ਼ਿਆਦਾਤਰ ਦੋਸ਼ ਸਹੀ ਹਨ।
ਮੀ ਟੂ ਕੈਂਪੇਨ ਦੀ ਤਾਰੀਫ ਕਰਦੇ ਹੋਏ ਥਰੂਰ ਨੇ ਕਿਹਾ ਕਿ ਇਸ ਕੈਂਪੇਨ ਦੇ ਜ਼ਰੀਏ ਔਰਤਾਂ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੁੱਕ ਹੋਈਆਂ ਹਨ ਅਤੇ ਮਰਦਾਂ ਦੇ ਵਿਵਹਾਰ 'ਤੇ ਵੀ ਅਸਰ ਪਿਆ ਹੈ। ਇਸ ਲਈ ਸਾਡੇ ਸਾਹਮਣੇ ਸਿਰਫ ਇਹ ਚੁਣੌਤੀ ਹੈ ਕਿ ਇਕ ਅਜਿਹੇ ਸਮਾਜ ਨੂੰ ਬਣਾਇਆ ਜਾਵੇ, ਜਿਸ 'ਚ ਔਰਤਾਂ ਦਾ ਸਨਮਾਨ ਹੋਵੇ।
ਇਕ ਦਰੱਖਤ ਲਈ ਸ਼ਖਸ ਨੇ ਖਰਚ ਕੀਤੇ 2 ਕਰੋੜ, ਜਾਣੋ ਕਿਉਂ
NEXT STORY