ਜੰਮੂ (ਅੰਦੋਤਰਾ) – ਜੇ. ਐਂਡ ਕੇ. ਬੈਂਕ ਲੋਨ ਫਰਾਡ ਕੇਸ ਵਿਚ ਐਂਟੀ-ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਵਲੋਂ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਮੈਸਰਜ਼ ਖੇਵਾ ਸਕਵੇਅਰ ਪ੍ਰਾਈਵੇਟ ਲਿਮਟਿਡ ਬੋਹੜੀ ਕਦਲ ਸ਼੍ਰੀਨਗਰ ਦੇ ਨਿਰਦੇਸ਼ਕ ਸ਼ੇਖ ਇਮਰਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਏ. ਸੀ. ਬੀ. ਵਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਮੁਤਾਬਕ ਕੰਪਨੀ ਵਲੋਂ ਜੇ. ਐਂਡ ਕੇ. ਬੈਂਕ ਅਤੇ ਹੋਰ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਲੱਸੀਪੋਰਾ, ਪੁਲਵਾਮਾ ਵਿਚ ਸੀ. ਏ. ਸਟੋਰੇਜ ਬਣਾਉਣ ਲਈ 138 ਕਰੋੜ ਰੁਪਏ ਦਾ ਲੋਨ ਲਿਆ ਗਿਆ। ਜ਼ਿਆਦਾ ਸਬਸਿਡੀ ਹਾਸਲ ਕਰਨ ਲਈ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਾਜੈਕਟ ਦੀ ਕੀਮਤ ਵੀ ਵਧਾਈ ਗਈ ਸੀ। ਏ. ਸੀ. ਬੀ. ਵਲੋਂ ਕੰਪਨੀ ਦੇ ਨਿਰਦੇਸ਼ਕ ਸ਼ੇਖ ਇਮਰਾਨ ਅਤੇ ਜੇ. ਐਂਡ ਕੇ. ਬੈਂਕ ਅਤੇ ਹੋਰ ਸਰਕਾਰੀ ਅਧਿਕਾਰੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਸੀ।
ਨਾਬਾਲਿਗ ਲੜਕੀ ਨਾਲ ਬੱਸ ’ਚ ਜਬਰ-ਜ਼ਨਾਹ
NEXT STORY