ਰਾਜਗੜ੍ਹ (ਮੱਧ ਪ੍ਰਦੇਸ਼) - ਘਰ ਵਾਲਿਆਂ ਨਾਲ ਨਾਰਾਜ਼ ਹੋ ਕੇ 15 ਸਾਲਾ ਇਕ ਨਾਬਾਲਿਗ ਲੜਕੀ ਆਪਣੇ ਭਰਾ ਕੋਲ ਜਾਣ ਲਈ ਨਿਕਲੀ ਪਰ ਉਹ ਰਾਹ ’ਚ ਹੀ ਗਾਇਬ ਹੋ ਗਈ। ਪੁਲਸ ਜਾਂਚ ’ਚ ਪਤਾ ਲੱਗਾ ਕਿ ਬੱਸ ਸਟੈਂਡ ’ਤੇ ਇਕ ਬੱਸ ਦੇ ਅੰਦਰ ਕੁਝ ਲੋਕਾਂ ਸਾਹਮਣੇ ਰਾਤ ਨੂੰ 2 ਵਜੇ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਪੁਲਸ ਨੇ ਕਾਰਵਾਈ ਕਰਦੇ ਹੋਏ ਤਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਜ਼ਿਲੇ ਰਾਜਗੜ੍ਹ ’ਚ ਵਾਪਰੀ।
ਜ਼ਿਲੇ ਦੇ ਸਠਾਲੀਆ ਇਲਾਕੇ ’ਚ ਰਹਿਣ ਵਾਲੀ ਇਸ ਲੜਕੀ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਲੜਕੀ ਦੇ ਪਿਤਾ ਨੇ ਥਾਣੇ ’ਚ ਦਰਜ ਕਰਵਾਈ ਸੀ। ਪੁਲਸ ਮੁਤਾਬਕ ਲੜਕੀ ਬੁੱਧਵਾਰ ਨੂੰ ਸਠਾਲੀਆ ਤੋਂ ਆਪਣੇ ਭਰਾ ਕੋਲ ਇਕੱਲੀ ਜਾ ਰਹੀ ਸੀ।
ਗੰਦਾ ਪਾਣੀ ਪੀਣ ਨੂੰ ਮਜ਼ਬੂਰ ਦਿੱਲੀ ਵਾਸੀ, ਕੇਜਰੀਵਾਲ ਨਹੀਂ ਚੁੱਕ ਰਹੇ ਕੋਈ ਕਦਮ : ਪਾਸਵਾਨ
NEXT STORY