ਸ਼੍ਰੀਨਗਰ- ਅਮਰਨਾਥ ਯਾਤਰਾ ਦੇ 31 ਅਗਸਤ ਨੂੰ ਸਮਾਪਤ ਹੋਣ ਤੋਂ ਪਹਿਲਾਂ ਹੀ ਵਧਦੇ ਤਾਪਮਾਨ ਕਾਰਨ ਕੁਦਰਤੀ ਰੂਪ ਨਾਲ ਬਣਿਆ ਬਰਫ਼ ਦਾ ਸ਼ਿਵਲਿੰਗ ਪੂਰੀ ਤਰ੍ਹਾਂ ਨਾਲ ਪਿਘਲ ਗਿਆ ਹੈ। ਹਾਲਾਂਕਿ ਤੀਰਥ ਯਾਤਰੀਆਂ ਦਾ ਪਵਿੱਤਰ ਗੁਫ਼ਾ 'ਚ ਆਉਣਾ ਜਾਰੀ ਹੈ, 17 ਅਗਸਤ ਤੱਕ 4,38,733 ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ 15 ਅਗਸਤ ਨੂੰ 1,104 ਸ਼ਰਧਾਲੂ, 16 ਅਗਸਤ ਨੂੰ 832 ਅਤੇ ਅਗਲੇ ਦਿਨ 938 ਸ਼ਰਧਾਲੂ ਗੁਫ਼ਾ 'ਚ ਦਰਸ਼ਨ ਲਈ ਆਏ। ਆਮ ਤੌਰ 'ਤੇ ਸਾਉਣ (ਜੁਲਾਈ-ਅਗਸਤ) ਦੇ ਮਹੀਨੇ 'ਚ ਇਕ ਸ਼ਿਵਲਿੰਗ ਬਣਦਾ ਹੈ ਅਤੇ ਇਕ ਮਹੀਨੇ ਬਾਅਦ ਪਿਘਲਣਾ ਸ਼ੁਰੂ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ: ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ 843 ਸ਼ਰਧਾਲੂਆਂ ਦਾ ਜਥਾ ਰਵਾਨਾ
ਰਿਪੋਰਟ ਅਨੁਸਾਰ ਇਸ ਸਾਲ ਜੁਲਾਈ ਦੇ ਮੱਧ 'ਚ ਸ਼ਿਵਲਿੰਗ ਪਿਘਲਣਾ ਸ਼ੁਰੂ ਹੋਇਆ ਅਤੇ ਅਗਸਤ ਦੀ ਸ਼ੁਰੂਆਤ 'ਚ ਗਾਇਬ ਹੋ ਗਿਆ। ਇਸ ਸਾਲ 62 ਦਿਨਾਂ ਤੱਕ ਚੱਲਣ ਵਾਲੀ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ, ਜਿਸ 'ਚ ਅਨੰਤਨਾਗ ਜ਼ਿਲ੍ਹੇ 'ਚ ਪਹਿਲਗਾਮ ਟਰੈਕ ਅਤੇ ਗਾਂਦਰਬਲ ਜ਼ਿਲ੍ਹੇ 'ਚ ਬਾਲਟਾਲ ਦੋਵੇਂ ਇਕੱਠੇ ਸ਼ੁਰੂਆਤੀ ਬਿੰਦੂ ਵਜੋਂ ਕੰਮ ਕਰ ਰਹੇ ਸਨ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜ ਸਭਾ ਦੇ 225 ਸੰਸਦ ਮੈਂਬਰਾਂ ’ਚੋਂ 27 ਅਰਬਪਤੀ!
NEXT STORY