ਇਟਾਵਾ— ਯੂ.ਪੀ. ਵਿਧਾਨਸਭਾ ਚੋਣਾਂ ’ਚ ਚਾਚਾ ਸ਼ਿਵਪਾਲ ਯਾਦਵ ਭਲੇ ਹੀ ਭਤੀਜੇ ਅਖਿਲੇਸ਼ ਯਾਦਵ ਨਾਲ ਖੜ੍ਹੇ ਹਨ ਪਰ ਉਨ੍ਹਾਂ ਦੇ ਮਨ ’ਚ ਘੱਟ ਸੀਟਾਂ ਮਿਲਣ ਦਾ ਦੁੱਖ ਵੀ ਹੈ। ਸ਼ਿਵਪਾਲ ਯਾਦਵ ਦਾ ਇਹ ਦਰਦ ਆਪਣੇ ਲਈ ਵੋਟ ਮੰਗਦੇ ਸਮੇਂ ਬਾਹਰ ਆ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਪਾ ਪ੍ਰਧਾਨ ਤੋਂ ਆਪਣੀ ਪਾਰਟੀ ਲਈ 100 ਸੀਟਾਂ ਮੰਗੀਆਂ ਸਨ ਪਰ ਮਿਲੀ ਸਿਰਫ ਇਕ, ਫਿਰ ਵੀ ਉਨ੍ਹਾਂ ਨੇ ਅਖਿਲੇਸ਼ ਨੂੰ ਹੀ ਨੇਤਾ ਮੰਨ੍ਹ ਲਿਆ ਹੈ।
ਦੱਸ ਦਈਏ ਕਿ ਸ਼ਿਵਪਾਲ ਯਾਦਵ ਨੇ ਮਤਭੇਦ ਤੋਂ ਬਾਅਦ ਹੀ ਪਾਰਟੀ ਤੋਂ ਵੱਖ ਹੋ ਗਏ ਸਨ ਪਰ ਵਿਧਾਨਸਭਾ ਚੋਣਾਂ 2022 ਤੋਂ ਪਹਿਲਾਂ ਦੋਵਾਂ ਨੇ ਗਠਜੋੜ ਕਰ ਲਿਆ ਹੈ। ਹੁਣ ਸ਼ਿਵਪਾਲ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਜਸਵੰਤਨਗਰ ਵਿਧਾਨਸਭਾ ਦੇ ਮਲਾਜਨੀ ਇਲਾਕੇ ਦਾ ਹੈ। ਇਸ ’ਚ ਸ਼ਿਵਪਾਲ ਵੋਟ ਮੰਗਦੇ ਹੋਏ ਆਪਣੇ ਦਰਦ ਨੂੰ ਬਿਆਨ ਕਰ ਰਹੇ ਹਨ। ਇਟਾਵਾ ਦੇ ਜਸਵੰਤ ਨਗਰ ਵਿਧਾਨਸਭਾ ਤੋਂ ਸ਼ਿਵਪਾਲ ਸਿੰਘ ਚੋਣਾਂ ਲੜ ਰਹੇ ਹਨ। ਉਹ ਆਪਣੇ ਸਮਰਥਕਾਂ ਨਾਲ ਡੋਰ ਟੂ ਡੋਰ ਵੋਟ ਮੰਗ ਰਹੇ ਹਨ। ਉਨ੍ਹਾਂ ਨੇ ਵੋਟ ਮੰਗਦੇ ਸਮੇਂ ਸਥਾਨਕ ਲੋਕਾਂ ਕੋਲ ਬੈਠ ਕੇ ਕਿਹਾ ਕਿ ਅਸੀਂ ਆਪਣੀ ਪਾਰਟੀ ਖੜ੍ਹੀ ਕੀਤੀ ਹੈ।
ਅਰੁਣਾਚਲ ਪ੍ਰਦੇਸ਼ ’ਚ ਬਰਫ਼ੀਲਾ ਤੂਫ਼ਾਨ, ਲਾਪਤਾ ਹੋਏ 7 ਜਵਾਨਾਂ ਦਾ ਨਹੀਂ ਲੱਗਾ ਸੁਰਾਗ
NEXT STORY