ਮੰਡਲਾ (ਯੂ. ਐੱਨ. ਆਈ.) : ਮੱਧ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੂਬੇ ਵਿੱਚ 15 ਮਹੀਨਿਆਂ ਤਕ ਚੱਲੀ ਕਮਲਨਾਥ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਕਮਲਨਾਥ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਜਦਕਿ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਬਿਮਾਰ ਸੂਬੇ ਨੂੰ ਬੇਮਿਸਾਲ ਸੂਬੇ ਵਿੱਚ ਬਦਲ ਦਿੱਤਾ।
ਇਹ ਵੀ ਪੜ੍ਹੋ : ਹਿਮਾਚਲ ਦੇ ਸਿਵਲ ਹਸਪਤਾਲ 'ਚ ਵਾਪਰੀ ਸ਼ਰਮਨਾਕ ਘਟਨਾ, ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼
ਦੱਸ ਦੇਈਏ ਕਿ ਸ਼ਾਹ ਇੱਥੇ ਭਾਜਪਾ ਦੀ 'ਜਨ ਆਸ਼ੀਰਵਾਦ ਯਾਤਰਾ' ਨੂੰ ਹਰੀ ਝੰਡੀ ਵਿਖਾਉਣ ਆਏ ਸਨ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਮੰਤਰੀ ਅਤੇ ਭਾਜਪਾ ਆਗੂ ਮੌਜੂਦ ਸਨ। ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਮਲਨਾਥ ਸਰਕਾਰ ਨੇ 51 ਤੋਂ ਵੱਧ ਲੋਕ ਭਲਾਈ ਯੋਜਨਾਵਾਂ ਨੂੰ ਰੋਕ ਦਿੱਤਾ ਸੀ। ਉਸ ਸਮੇਂ ਸੀ. ਐੱਮ. ਓ. ਪੈਸਾ ਇਕੱਠਾ ਕਰਨ ਵਾਲਾ ਦਫ਼ਤਰ ਅਤੇ ਕਾਂਗਰਸ ਵਰਕਿੰਗ ਕਮੇਟੀ ਭ੍ਰਿਸ਼ਟਾਚਾਰ ਵਰਕਿੰਗ ਕਮੇਟੀ ਬਣ ਗਈ ਸੀ। 63000 ਕਰੋੜ ਦਾ ਮੋਬਾਈਲ ਘਪਲਾ, 350 ਕਰੋੜ ਦਾ ਮੋਸਰਬੇਅਰ ਘਪਲਾ, 2400 ਕਰੋੜ ਦਾ ਅਗਸਤਾ ਵੇਸਟਲੈਂਡ ਘਪਲਾ ਤੇ 600 ਕਰੋੜ ਦਾ ਇਫਕੋ ਘਪਲਾ ਹੋਇਆ। 25000 ਕਰੋੜ ਦਾ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਹੀਂ ਹੋਇਆ। ਕਿਸਾਨਾਂ ਦਾ 1178 ਕਰੋੜ ਦਾ ਕਣਕ ਦਾ ਬੋਨਸ ਖਾ ਲਿਅਆ ਗਿਆ। ਕਮਲਨਾਥ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਮੁੱਖ ਮੰਤਰੀ ਚੌਹਾਨ ਨੇ ਮੱਧ ਪ੍ਰਦੇਸ਼ ਨੂੰ ਵਿਕਸਤ ਬਣਾਉਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਐਡੀਸ਼ਨਲ ਸਰਕਲਾਂ ਦਾ ਕੰਮ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਗਾਜ
ਭਾਜਪਾ ਦੀ 'ਜਨ ਆਸ਼ੀਰਵਾਦ ਯਾਤਰਾ' ਦੇ ਸੰਦਰਭ ’ਚ ਸ਼ਾਹ ਨੇ ਕਿਹਾ ਕਿ ਇਹ ਯਾਤਰਾ 25 ਸਤੰਬਰ ਨੂੰ ਖਤਮ ਹੋਵੇਗੀ। ਉਸੇ ਦਿਨ ਇਹ ਤੈਅ ਹੋ ਜਾਵੇਗਾ ਕਿ ਭਾਜਪਾ 150 ਸੀਟਾਂ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਉਹ ਸੂਬੇ ਦੀ ਇੱਕ ਵੱਡੀ ਕਬਾਇਲੀ ਕਾਨਫਰੰਸ ਵਿੱਚ ਆਏ ਸਨ। ਉਸ ਸਮੇਂ ਚੌਹਾਨ ਨੇ 14 ਐਲਾਨ ਕੀਤੇ ਸਨ। ਉਨ੍ਹਾਂ ਵੱਲੋਂ ਕੀਤੇ ਸਾਰੇ ਐਲਾਨ 2 ਸਾਲਾਂ ਵਿੱਚ ਪੂਰੇ ਹੋ ਗਏ ਹਨ।
ਇਹ ਵੀ ਪੜ੍ਹੋ : ਕੰਮ ਤੋਂ ਆ ਰਹੀਆਂ 3 ਕੁੜੀਆਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, 1 ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਾਰਿਆਂ ਦਾ ਮਤਲਬ ਮੁਹੱਬਤ ਹੈ: ਰਾਹੁਲ ਗਾਂਧੀ
NEXT STORY