ਪੁਣੇ – ਮਹਾਰਾਸ਼ਟਰ ਵਿਚ ਘੱਟ ਕੀਮਤ ’ਤੇ ਮਿਲਣ ਵਾਲੀ ‘ਸ਼ਿਵ ਭੋਜਨ ਥਾਲੀ’ ਦੇ ਲਈ ਮਾਰੋ-ਮਾਰੀ ਦੇ ਬਾਅਦ ਇਥੇ ਇਕ ਵੰਡ ਕੇਂਦਰ ਦੇ ਮਾਲਕ ਨੂੰ ਭੀੜ ਨੂੰ ਕਾਬੂ ਕਰਨ ਲਈ ਪੁਲਸ ਦਾ ਸਹਾਰਾ ਲੈਣਾ ਪਿਆ। ਕੇਂਦਰ ਦੇ ਮਾਲਕ ਨੇ ਕਿਹਾ ਕਿ ਰੋਜ਼ਾਨਾ ਦੁਪਹਿਰ 12 ਵਜੇ ਤੋਂ 2 ਵਜੇ ਦਰਮਿਆਨ ਘੱਟੋ-ਘੱਟ 500 ਵਿਅਕਤੀ 10 ਰੁਪਏ ਵਿਚ ਭੋਜਨ ਦੀ ਥਾਲੀ ਖਰੀਦਣ ਲਈ ਆ ਰਹੇ ਹਨ, ਜਿਸ ਨਾਲ ਆਪੋਧਾਪੀ ਵਧ ਗਈ। ਕੇਂਦਰ ’ਤੇ ਬੁੱਧਵਾਰ ਨੂੰ ਲੋਕਾਂ ਨੂੰ ਲਾਈਨ ਵਿਚ ਲਗਵਾਉਣ ਲਈ 3 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਗਰੀਬਾਂ ਲਈ ਇਹ ਯੋਜਨਾ ਸ਼ਿਵ ਸੈਨਾ ਵਾਲੀ ਸੂਬਾ ਸਰਕਾਰ ਵਲੋਂ 26 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ। ਸ਼ਿਵ ਭੋਜਨ ਥਾਲੀ ਵਿਚ 2 ਰੋਟੀਆਂ, ਸਬਜ਼ੀ, ਚੌਲ ਅਤੇ ਦਾਲ ਮਿਲਦੀ ਹੈ।
ਭੀਖ ਮੰਗਣ ਵਾਲੀ ਬਣੀ ਚੀਫ ਗੈਸਟ
NEXT STORY