ਨਵੀਂ ਦਿੱਲੀ- ਰਾਜ ਸਭਾ ਮੈਂਬਰ ਕਪਿਸ ਸਿੱਬਲ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦਾ ਅਧਿਕਾਰਤ ਬੰਗਲਾ ਖਾਲੀ ਕਰਨ ਲਈ ਆਖੇ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਇਸ ਨੂੰ ਛੋਟੇ ਲੋਕਾਂ ਦੀ ਮਾਮੂਲੀ ਸਿਆਸਤ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮਾਣਹਾਨੀ ਦੇ ਇਕ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨੇ ਰਾਹੁਲ ਗਾਂਧੀ ਨੂੰ 22 ਅਪ੍ਰੈਲ ਤੱਕ ਅਲਾਟ ਹੋਏ ਸਰਕਾਰੀ ਬੰਗਲੇ ਨੂੰ ਖਾਲੀ ਕਰਨ ਨੂੰ ਕਿਹਾ ਗਿਆ ਹੈ। ਲੋਕ ਸਭਾ ਦੀ ਆਵਾਸੀ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ- ਲੋਕ ਸਭਾ ਮੈਂਬਰਸ਼ਿਪ ਮਗਰੋਂ ਹੁਣ ਸਰਕਾਰੀ ਬੰਗਲਾ ਵੀ ਰਾਹੁਲ ਗਾਂਧੀ ਹੱਥੋਂ ਨਿਕਲਿਆ, ਨੋਟਿਸ ਜਾਰੀ
ਇਸ ਫ਼ੈਸਲੇ ਮਗਰੋਂ ਲੋਕ ਸਭਾ ਸਕੱਤਰੇਤ ਨੇ ਕਾਂਗਰਸ ਨੇਤਾ ਨੂੰ 12 ਤੁਗ਼ਲਕ ਲੇਨ ਸਥਿਤ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਭੇਜਿਆ ਹੈ। ਰਾਹੁਲ 2005 ਤੋਂ ਇਸ ਬੰਗਲੇ ਵਿਚ ਰਹਿ ਰਹੇ ਹਨ। ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਬਲ ਨੇ ਟਵੀਟ ਕੀਤਾ ਕਿ ਰਾਹੁਲ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦਾ ਜ਼ਮੀਰ ਮਰ ਚੁੱਕਾ ਹੈ। ਛੋਟੇ ਲੋਕਾਂ ਦੀ ਮਾਮੂਲੀ ਸਿਆਸਤ।
ਇਹ ਵੀ ਪੜ੍ਹੋ- ਰਾਹੁਲ ਇਕੱਲੇ ਨਹੀਂ, ਮਾਂ ਸੋਨੀਆ ਅਤੇ ਦਾਦੀ ਇੰਦਰਾ ਗਾਂਧੀ ਦੀ ਵੀ ਗਈ ਸੀ ਮੈਂਬਰਸ਼ਿਪ
ਦੱਸ ਦੇਈਏ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਵਿਚ ਕੇਂਦਰੀ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਸਿੱਬਲ ਨੇ ਪਿਛਲੇ ਸਾਲ ਮਈ ਵਿਚ ਕਾਂਗਰਸ ਛੱਡ ਦਿੱਤੀ ਸੀ। ਫਿਰ ਉਹ ਰਾਜ ਸਭਾ ਲਈ ਸਮਾਜਵਾਦੀ ਪਾਰਟੀ ਦੇ ਸਮਰਥਨ ਤੋਂ ਆਜ਼ਾਦ ਉਮੀਦਵਾਰ ਚੁਣੇ ਗਏ। ਪਿਛਲੇ ਦਿਨੀਂ ਸਿੱਬਲ ਨੇ 'ਇਕ ਮੰਚ ਇਨਸਾਫ਼' ਸ਼ੁਰੂ ਕੀਤਾ, ਜਿਸ ਦਾ ਉਦੇਸ਼ ਦੇਸ਼ ਵਿਚ ਬੇਇਨਸਾਫ਼ੀ ਦਾ ਮੁਕਾਬਲਾ ਕਰਨਾ ਹੈ।
ਇਹ ਵੀ ਪੜ੍ਹੋ- ਇਕੋ ਜਿਹੀ ਨਹੀਂ ਹੋਵੇਗੀ ਮਰਦਾਂ ਅਤੇ ਔਰਤਾਂ ਦੀ ਵਿਆਹ ਦੀ ਉਮਰ, ਸੁਪਰੀਮ ਕੋਰਟ ਨੇ ਦਿੱਤੀ ਇਹ ਦਲੀਲ
ਬੇਂਗਲੁਰੂ ’ਚ ਅਮਿਤ ਸ਼ਾਹ ਦੀ ਸੁਰੱਖਿਆ ’ਚ ਖੁੰਝ, 2 ਵਿਦਿਆਰਥੀ ਹਿਰਾਸਤ ’ਚ
NEXT STORY