ਹਾਥਰਸ— ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲੇ ਤੋਂ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ ਭੈਣ ਦੇ ਵਿਆਹ 'ਚ ਰੁਕਾਵਟ ਬਣੇ ਅਤੇ ਛੇੜ-ਛਾੜ ਕਰਨ ਵਾਲੇ ਲੋਕਾਂ 'ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਐੱਸ. ਪੀ. ਹਾਰਸ ਆਫਿਸ ਦੇ ਸਾਹਮਣੇ ਸਿਕੰਦਰਾਉ ਰੋਡ 'ਤੇ ਮਿੱਟੀ ਦਾ ਤੇਲ ਪਾ ਕੇ ਆਪਣੇ-ਆਪ ਨੂੰ ਹੀ ਅੱਗ ਲਗਾ ਲਈ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ 'ਚ ਹਸਪਤਾਲ ਲਜਾਇਆ ਗਿਆ, ਉਸ ਦੀ ਹਾਲਤ ਨਾਜ਼ੂਕ ਬਣੀ ਹੋਈ ਹੈ।
ਜਾਣੋ ਪੂਰਾ ਮਾਮਲ -
ਜਾਣਕਾਰੀ ਮੁਤਾਬਕ ਮਾਮਲਾ ਥਾਣਾ ਹਾਥਰਸ ਜੰਕਸ਼ਨ ਖੇਤਰ ਦੇ ਪਿੰਡ ਜਾਫ਼ਰਾਵਾਦ ਦਾ ਹੈ। ਭਰਾ ਸਚਿਨ ਆਪਣੀ ਭੈਣ ਪੂਜਾ ਦਾ ਵਿਆਹ ਉਸ ਦੀ ਪਸੰਦ ਦੇ ਲੜਕੇ ਵਿਕਾਸ ਨਾਲ ਕਰਨਾ ਚਾਹੁੰਦਾ ਹੈ। ਵਿਕਾਸ ਅਤੇ ਪੂਜਾ ਇਕ-ਦੂਜੇ ਨਾਲ ਪਿਆਰ ਕਰਦੇ ਹਨ ਅਤੇ ਵਿਆਹ ਵੀ ਕਰਨਾ ਚਾਹੁੰਦੇ ਹਨ ਪਰ ਲੜਕੇ ਦੇ ਪਰਿਵਾਰ ਵਾਲੇ ਇਸ ਵਿਆਹ ਦੇ ਵਿਰੁੱਧ ਹਨ, ਜਿਸ ਦੇ ਚਲਦੇ ਸਚਿਨ ਆਪਣੀ ਭੈਣ ਪੂਜਾ ਦਾ ਵਿਆਹ ਕਰਨ ਲਈ ਲੜਕੇ ਵਾਲਿਆਂ ਦੇ ਘਰ ਚਲਾ ਗਿਆ, ਜਿੱਥੇ ਲੜਕੇ ਨੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ।
ਖੁਦਕੁਸ਼ੀ ਦਾ ਕੀਤਾ ਕੋਸ਼ਿਸ਼ -
ਇੰਨਾ ਹੀ ਨਹੀਂ ਲੜਕੇ ਵਾਲਿਆਂ ਨੇ ਸਚਿਨ ਦੀ ਭੈਣ ਨਾਲ ਛੇੜ-ਛਾੜ ਕੀਤੀ। ਸਚਿਨ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਲੜਕੇ ਵਾਲਿਆਂ ਨੇ ਉਸ ਨੂੰ ਕੁੱਟ ਦਿੱਤਾ, ਜਿਸ ਕਾਰਨ ਗੁੱਸੇ 'ਚ ਆ ਕੇ ਸਚਿਨ ਨੇ ਐੱਸ. ਪੀ. ਆਫਿਸ ਦੇ ਬਾਹਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਸਚਿਨ ਦੀ ਜੇਬ 'ਚੋਂ ਸੁਸਾਇਡ ਨੋਟ ਵੀ ਮਿਲਿਆ ਹੈ।
ਕੀ ਕਹਿੰਦੀ ਹੈ ਪੁਲਸ -
ਪੁਲਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ ਉਸ 'ਤੇ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਚੈਨ ਖੋਹਣ ਦੀ ਕੋਸ਼ਿਸ਼, ਫਿਰ ਸ਼ਰੇਆਮ ਘਰ ਦੇ ਸਾਹਮਣੇ ਹੀ ਔਰਤ ਨੂੰ ਛੇੜਦੇ ਰਹੇ
NEXT STORY