ਜੋਧਪੁਰ- ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਇਰਾਨੀ ਅੱਜ ਯਾਨੀ ਕਿ ਵੀਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝੇਗੀ। ਰਾਜਸਥਾਨ ਦੇ ਸ਼ਾਹੀ ਕਿਲ੍ਹੇ ਖਿਮਸਰ ਵਿਚ ਵਿਆਹ ਸਮਾਗਮ ਹੋਵੇਗਾ। ਸ਼ੈਨੇਲ ਦਾ ਵਿਆਹ ਕੈਨੇਡਾ ਦੇ ਰਹਿਣ ਵਾਲੇ ਵਕੀਲ ਅਰਜੁਨ ਭੱਲਾ ਨਾਲ ਹੋਵੇਗਾ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਬੁੱਧਵਾਰ ਸਵੇਰੇ ਆਪਣੀ ਧੀ ਸ਼ੈਨੇਲ ਇਰਾਨੀ ਦੇ ਵਿਆਹ ਲਈ ਦਿੱਲੀ ਤੋਂ ਇੱਥੇ ਪਹੁੰਚੀ।
ਇਹ ਵੀ ਪੜ੍ਹੋ- ਲਾੜੀ ਬਣਨ ਜਾ ਰਹੀ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ, 500 ਸਾਲ ਪੁਰਾਣੇ ਸ਼ਾਹੀ ਕਿਲ੍ਹੇ 'ਚ ਲਵੇਗੀ ਸੱਤ ਫੇਰੇ
ਦੱਸ ਦੇਈਏ ਕਿ ਸ਼ੈਨੇਲ ਇਰਾਨੀ ਸਮ੍ਰਿਤੀ ਇਰਾਨੀ ਦੇ ਪਤੀ ਜ਼ੁਬਿਨ ਇਰਾਨੀ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਮੋਨਾ ਦੀ ਧੀ ਹੈ। ਸ਼ੈਨੇਲ ਅਤੇ ਅਰਜੁਨ ਭੱਲਾ ਨੇ 2021 'ਚ ਕੁੜਮਾਈ ਕੀਤੀ ਸੀ। ਸ਼ੈਨੇਲ ਦਾ ਵਿਆਹ ਜੋਧਪੁਰ ਨੇੜੇ ਨਾਗੌਰ ਜ਼ਿਲ੍ਹੇ 'ਚ ਸਥਿਤ 15ਵੀਂ ਸਦੀ ਦੇ ਖਿਮਸਰ ਕਿਲ੍ਹੇ ਵਿਚ ਹੋਵੇਗਾ। ਇਸ ਵਿਆਹ 'ਚ ਪਰਿਵਾਰ ਅਤੇ ਕਰੀਬੀ ਮਿੱਤਰ ਹੀ ਸ਼ਾਮਲ ਹੋਣਗੇ। ਰੇਤ ਦੇ ਟਿੱਬਿਆਂ ਨਾਲ ਘਿਰਿਆ ਖਿਮਸਰ ਕਿਲ੍ਹਾ ਹੁਣ ਪ੍ਰਦੇਸ਼ ਸਰਕਾਰ ਵਿਚ ਮੰਤਰੀ ਰਹੇ ਗਜਿੰਦਰ ਸਿੰਘ ਦਾ ਹੈਰੀਟੇਜ਼ ਹੋਟਲ ਹੈ।
ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ
ਖਿਮਸਰ ਕਿਲ੍ਹੇ ਦੇ ਸੂਤਰਾਂ ਮੁਤਾਬਕ ਮਹਿਮਾਨਾਂ ਦੀ ਸੂਚੀ ਵਿਚ ਕਿਲ੍ਹਾ ਪ੍ਰਬੰਧਨ ਨੂੰ ਪਹਿਲਾਂ ਤੋਂ ਦਿੱਤੀ ਜਾਣਕਾਰੀ ਮੁਤਾਬਕ ਵਿਆਹ ਸਮਾਰੋਹ ਵਿਚ ਸਿਰਫ਼ 50 ਮੈਂਬਰਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਇਸ ਵਿਚ ਪਰਿਵਾਰ ਦੇ ਮੈਂਬਰ ਅਤੇ ਬੇਹੱਦ ਕਰੀਬੀ ਲੋਕ ਹੀ ਸ਼ਾਮਲ ਹਨ। ਵਿਆਹ ਸਮਾਰੋਹ ਬੁੱਧਵਾਰ ਨੂੰ 'ਮਹਿੰਦੀ' ਅਤੇ ਹਲਦੀ ਵਰਗੀਆਂ ਰਸਮਾਂ ਨਾਲ ਸ਼ੁਰੂ ਹੋਇਆ। ਖਿਮਸਰ ਕਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਆਹ ਸਮਾਗਮਾਂ ਲਈ ਕਿਲ੍ਹੇ 'ਚ ਸਾਰੇ ਪ੍ਰਬੰਧ ਕੀਤੇ ਗਏ ਹਨ। ਅਸੀਂ ਇੱਥੇ ਆਉਣ ਵਾਲੇ ਮਹਿਮਾਨਾਂ ਦੇ ਅਨੁਭਵ ਨੂੰ ਯਾਦਗਾਰ ਬਣਾਉਣ ਲਈ ਵਚਨਬੱਧ ਹਾਂ।
ਮਾਮਲਾ ਗਲਤ ਤਰੀਕੇ ਨਾਲ ਵਾਲ ਕੱਟਣ ਦਾ : ਮਾਡਲ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦਾ ਹੁਕਮ ਰੱਦ
NEXT STORY