ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਨੇਪਾਲ ਸਰਹੱਦ ਨਾਲ ਲੱਗਦੇ ਰੂਪਈਡੀਹਾ ਖੇਤਰ ਵਿਚ ਹਥਿਆਰਬੰਦ ਸਰਹੱਦ ਫੋਰਸ (SSB) ਅਤੇ ਪੁਲਸ ਦੀ ਸੰਯੁਕਤ ਟੀਮ ਨੇ ਇਕ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 23 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ। SSB ਦੀ 42ਵੀਂ ਬਟਾਲੀਅਨ ਦੇ ਉਪ ਸੈਨਾ ਨਾਇਕ ਦਿਲੀਪ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਹਥਿਆਰਬੰਦ ਸਰਹੱਦ ਫੋਰਸ ਅਤੇ ਪੁਲਸ ਦੀ ਸੰਯੁਕਤ ਟੀਮ ਨੇ ਬੁੱਧਵਾਰ ਰਾਤ ਰੂਪਈਡੀਹਾ ਥਾਣਾ ਖੇਤਰ ਰੂਪਈਡੀਹਾ-ਬਾਬਾਗੰਜ ਰੋਡ 'ਤੇ ਗੰਗਾਪੁਰ ਪਿੰਡ ਵਿਚ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਪਾਲੀਥੀਨ ਵਿਚ ਲਿਪਟੀ 34 ਗ੍ਰਾਮ ਹੈਰੋਇਨ ਬਰਾਮਦ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਨਸ਼ੀਲੇ ਪਦਾਰਥ ਦੀ ਕੀਮਤ ਕੌਮਾਂਤਰੀ ਬਾਜ਼ਾਰ ਵਿਚ ਕਰੀਬ 23 ਲੱਖ ਰੁਪਏ ਦੱਸੀ ਜਾਂਦੀ ਹੈ। ਕੁਮਾਰ ਨੇ ਦੱਸਿਆ ਕਿ ਤਸਕਰ ਦੀ ਪਛਾਣ ਬਹਿਰਾਈਚ ਜ਼ਿਲ੍ਹੇ ਦੇ ਵਸਨੀਕ ਆਲੋਕ ਸਿੰਘ ਦੇ ਰੂਪ ਵਿਚ ਹੋਈ ਹੈ। ਉਸ ਖਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕੁਮਾਰ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਆਲੋਕ ਨੇ ਦੱਸਿਆ ਕਿ ਉਸ ਨੂੰ ਇਹ ਪਾਬੰਦੀਸ਼ੁਦਾ ਸਮੱਗਰੀ ਇਕ ਭਾਰਤੀ ਵਿਅਕਤੀ ਤੋਂ ਮਿਲੀ ਸੀ ਅਤੇ ਉਸ ਨੇ ਇਕ ਨੇਪਾਲੀ ਵਿਅਕਤੀ ਨੂੰ ਦੇਣੀ ਸੀ।
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਕੰਮ 'ਤੇ ਪਰਤਣ ਲਈ ਕਿਹਾ, ਦਿੱਤਾ ਇਹ ਭਰੋਸਾ
NEXT STORY