ਨਵੀਂ ਦਿੱਲੀ (ਭਾਸ਼ਾ) - ਮਾਊਂਟ ਐਵਰੈਸਟ ਦੀ ਚੋਟੀ ’ਤੇ ਬਰਫ਼ ਦੀ ਚਾਦਰ 150 ਮੀਟਰ ਤੱਕ ਘਟ ਗਈ ਹੈ, ਜੋ ਕਿ 2024-2025 ’ਚ ਸਰਦੀਆਂ ਦੇ ਮੌਸਮ ਦੌਰਾਨ ਜੰਮੀ ਬਰਫ ’ਚ ਕਮੀ ਦਾ ਸੰਕੇਤ ਹੈ। ਖੋਜਕਰਤਾਵਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ।
ਅਮਰੀਕਾ ਦੇ ਨਿਕੋਲਸ ਕਾਲਜ ’ਚ ਵਾਤਾਵਰਣ ਵਿਗਿਆਨ ਦੇ ਪ੍ਰੋਫੈਸਰ ਤੇ ਗਲੇਸ਼ੀਅਰ ਦਾ ਅਧਿਐਨ ਕਰਨ ਵਾਲੇ ‘ਗਲੇਸ਼ੀਓਲਾਜਿਸਟ’ ਮੌਰੀ ਪੇਲਟੋ ਨੇ 2 ਫਰਵਰੀ ਨੂੰ ਇਕ ਬਲਾਗ ਪੋਸਟ ’ਚ ਲਿਖਿਆ, ‘ਅਕਤੂਬਰ 2023 ਤੋਂ ਜਨਵਰੀ 2025 ਦੀ ਸ਼ੁਰੂਆਤ ਤੱਕ ਅਮਰੀਕੀ ਪੁਲਾੜ ਖੋਜ ਸੰਸਥਾ ਨਾਸਾ (ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ) ਦੇ ਉੱਪ-ਗ੍ਰਹਿ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਲੱਗਾ ਹੈ ਕਿ 2024 ਅਤੇ 2025 ਦੋਵਾਂ ’ਚ ਜਨਵਰੀ ਤੱਕ ‘ਬਰਫ਼ ਦੀ ਰੇਖਾ’ ਵਿਚ ਵਾਧੇ ਦੀ ਸੰਭਾਵਨਾ ਹੈ।’’
Fact Check: ਭਾਜਪਾ 'ਚ ਸ਼ਾਮਲ ਹੋਏ ਯੂਟਿਊਬਰ ਰਣਵੀਰ ਅਲਾਹਾਬਾਦੀਆ ਤੇ ਸਮਯ ਰੈਨਾ ! ਜਾਣੋ ਕੀ ਹੈ ਸੱਚ
NEXT STORY